14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਾਕਿਸਤਾਨੀ ਅਮਨ ਪ੍ਰੇਮੀਆਂ ਨੇ ਵਾਹਗਾ ਸਰਹੱਦੀ ਪੋਸਟ ’ਤੇ ਜਗਾਈਆਂ ਮੋਮਬਤੀਆਂ ਸਰਹੱਦ ਦੇ ਜ਼ੀਰੋ ਪੁਆਇੰਟ ’ਤੇ ਲੱਗੇ ਹਿੰਦ-ਪਾਕਿ ਆਵਾਮ ਦੋਸਤੀ ਜ਼ਿੰਦਾਬਾਦ ਦੇ ਨਾਅਰੇ

ਅੰਮ੍ਰਿਤਸਰ, 14 ਅਗਸਤ (ਸੁਰਿੰਦਰ ਕੋਛੜ)-ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਵਲੋਂ ਸਕੱਤਰ ਜਨਰਲ ਇਮਤਿਆਜ਼ ਆਲਮ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਪਾਕਿਸਤਾਨੀ ਅਮਨ ਪ੍ਰੇਮੀਆਂ ਨੇ ਲੰਘੀ ਰਾਤ 11:30 ਵਜੇ ਤੋਂ 12:30 ਵਜੇ (ਪਾਕਿਸਤਾਨੀ ਸਮੇਂ ਮੁਤਾਬਿਕ) ਤੱਕ ਵਾਹਗਾ ਸਰਹੱਦੀ ਪੋਸਟ ’ਤੇ ਮੋਮਬਤੀਆਂ ਜਗਾ ਕੇ ਭਾਈਚਾਰਕ ਸਾਂਝ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ। ਵਾਹਗਾ ਸਰਹੱਦ ਦੇ ਜ਼ੀਰੋ ਪੁਆਇੰਟ ਵਿਖੇ ਪਹੁੰਚੇ ਸਾਫਮਾ ਮੈਂਬਰਾਂ ਨੇ ਦੇਸ਼ ਦੀ ਵੰਡ ਦੇ ਦੌਰਾਨ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 14 ਅਗਸਤ (ਸੁਰਿੰਦਰ ਕੋਛੜ)-ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਵਲੋਂ ਸਕੱਤਰ ਜਨਰਲ ਇਮਤਿਆਜ਼ ਆਲਮ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਪਾਕਿਸਤਾਨੀ ਅਮਨ ਪ੍ਰੇਮੀਆਂ ਨੇ ਲੰਘੀ ਰਾਤ 11:30 ਵਜੇ ਤੋਂ 12:30 ਵਜੇ (ਪਾਕਿਸਤਾਨੀ ਸਮੇਂ ਮੁਤਾਬਿਕ) ਤੱਕ ਵਾਹਗਾ ਸਰਹੱਦੀ ਪੋਸਟ ’ਤੇ ਮੋਮਬਤੀਆਂ ਜਗਾ ਕੇ ਭਾਈਚਾਰਕ ਸਾਂਝ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ। ਵਾਹਗਾ ਸਰਹੱਦ ਦੇ ਜ਼ੀਰੋ ਪੁਆਇੰਟ ਵਿਖੇ ਪਹੁੰਚੇ ਸਾਫਮਾ ਮੈਂਬਰਾਂ ਨੇ ਦੇਸ਼ ਦੀ ਵੰਡ ਦੇ ਦੌਰਾਨ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।ਇਸ ਮੌਕੇ ਜਿਥੇ ਅਮਨ ਪ੍ਰੇਮੀਆਂ ਨੇ ਸਰਹੱਦ ’ਤੇ ‘ਹਮ ਦੇਖੇਂਗੇ, ਲਾਜ਼ਮ ਹੈ ਕਿ ਹਮ ਦੇਖੇਂਗੇ’, ‘ਹਮਸਾਇਆ ਤਾਂ ਮਾਂ ਜ਼ਾਇਆ, ਫਿਰ ਕੈਸੀ ਨਫ਼ਰਤ’ ਆਦਿ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਨਾਲ ਹਾਜ਼ਰ ਲੋਕਾਂ ’ਚ ਨਵਾਂ ਜੋਸ਼ ਭਰਿਆ, ਉਥੇ ਹੀ ਉਨ੍ਹਾਂ ‘ਹਿੰਦ-ਪਾਕਿ ਆਵਾਮ ਦੋਸਤੀ ਜ਼ਿੰਦਾਬਾਦ’ ਅਤੇ ‘ਜੰਗ ਨਹੀਂ ਅਮਨ ਚਾਹੀਏ’ ਦੇ ਨਾਅਰੇ ਲਗਾਉਂਦਿਆਂ ਦੋਵੇਂ ਮੁਲਕਾਂ ਦੇ ਮੀਡੀਆ ਨੂੰ ਜੰਗੀ ਅਤੇ ਜ਼ਹਿਰ ਉਗਲਦਾ ਪ੍ਰਚਾਰ ਬੰਦ ਕਰਨ ਦੀ ਵੀ ਅਪੀਲ ਕੀਤੀ। ਸਕੱਤਰ ਜਨਰਲ ਇਮਤਿਆਜ਼ ਆਲਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕਾਂ, ਖਿਡਾਰੀਆਂ, ਕਲਾਕਾਰਾਂ, ਪੱਤਰਕਾਰਾਂ ਅਤੇ ਕਾਰੋਬਾਰੀਆਂ ਲਈ ਭਾਰਤ ਪਾਕਿ ਸਰਕਾਰਾਂ ਨੂੰ ਬਿਨਾ ਦੇਰੀ ਕੀਤੇ ਸਰਹੱਦਾਂ ਖੋਲ੍ਹਣੀਆਂ ਚਾਹੀਦੀਆਂ ਹਨ। ਮਨੁੱਖੀ ਅਧਿਕਾਰ ਕਾਰਕੁੰਨ ਤਹਿਸੀਨ, ਹੈਦਰ ਬੱਟ ਅਤੇ ਦੀਪ ਸਇਦਾ ਨੇ ਕਿਹਾ ਕਿ ਸਰਹੱਦ ‘ਤੇ ਮੋਮਬਤੀਆਂ ਨਾਲ ਰੌਸ਼ਨੀ ਕਰਨ ਦਾ ਮਕਸਦ ਦੋਵਾਂ ਮੁਲਕਾਂ ਵਿਚਾਲੇ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਵਿਸ਼ੇਸ਼ ਹਦਾਇਤਾਂ ਅਧੀਨ ਪਾਕਿਸਤਾਨ ਦੇ ਫ਼ੌਜੀ ਮੀਡਿਆ ਵਿੰਗ ਆਈ. ਐੱਸ. ਪੀ. ਆਰ. ਵਲੋਂ ਸਾਫਮਾ ਮੈਂਬਰਾਂ ਨੂੰ 150 ਦੀ ਗਿਣਤੀ ਵਿਚ ਹੀ 14 ਅਗਸਤ ਦੀ ਬਜਾਇ ਇਕ ਦਿਨ ਪਹਿਲਾਂ 13 ਅਗਸਤ ਦੀ ਰਾਤ ਵਾਹਗਾ ਸਰਹੱਦੀ ਪੋਸਟ ’ਤੇ ਮੋਮਬਤੀਆਂ ਜਗਾਉਣ ਦੀ ਇਜਾਜ਼ਤ ਮਿਲ ਸਕੀ, ਜਿਸ ਦੇ ਚਲਦਿਆਂ ਸਿਰਫ਼ ਰਜਿਸਟਰਡ ਡੈਲੀਗੇਟ ਹੀ ਇਸ ਸੰਮੇਲਨ ਦਾ ਹਿੱਸਾ ਬਣ ਸਕੇ। ਇਸ ਮੌਕੇ ਪਾਕਿਸਤਾਨੀ ਮੀਡੀਆ ਨੂੰ ਵੀ ਸਰਹੱਦ ’ਤੇ ਹੋਣ ਵਾਲੇ ਇਸ ਸੰਮੇਲਨ ਦੀ ਕਵਰੇਜ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਤੰਤਰਤਾ ਸੰਗਰਾਮੀ ਗੁਰਦੀਪ ਸਿੰਘ ਨੂੰ ਘਰ ਜਾ ਕੇ ਕੀਤਾ ਸਨਮਾਨ ਅਗਲੀ ਖ਼ਬਰ ਪ੍ਰਸਿੱਧ ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24