ਹਰਿਦੁਆਰ, 6 ਦਸੰਬਰ (ਅਜੀਤ ਬਿਊਰੋ)-ਦਿੱਲੀ 'ਚ ਪਤੰਜਲੀ ਸਮੂਹ ਤੇ ਰੂਸੀ ਸਰਕਾਰ ਵਿਚਕਾਰ ਇਕ ਮਹੱਤਵਪੂਰਨ ਸਮਝÏਤਾ (ਐਮ.ਓ.ਯੂ.) 'ਤੇ ਹਸਤਾਖਰ ਕੀਤੇ ਗਏ | ਪਤੰਜਲੀ ਸਮੂਹ ਦੀ ਨੁਮਾਇੰਦਗੀ ਕਰਨ ਵਾਲੇ ਸਵਾਮੀ ਰਾਮਦੇਵ ਤੇ ਭਾਰਤ-ਰੂਸ ਵਪਾਰ ਪ੍ਰੀਸ਼ਦ ਦੇ ਚੇਅਰਮੈਨ ਤੇ ਰੂਸ ਦੇ ਵਣਜ ਮੰਤਰੀ ਸ੍ਰੀ ਸਰਗੇਈ ਚੇਰੇਮਿਨ ਨੇ ਮਾਸਕੋ ਸਰਕਾਰ (ਰੂਸ) ਦੀ ਨੁਮਾਇੰਦਗੀ ਕੀਤੀ | ਸਮਾਗਮ 'ਚ ਸਵਾਮੀ ਰਾਮਦੇਵ ਨੇ ਕਿਹਾ ਕਿ ਇਹ ਸਮਝÏਤਾ ਸਿਹਤ ਤੇ ਤੰਦਰੁਸਤੀ, ਸਿਹਤ ਸੈਰ-ਸਪਾਟਾ, ਹੁਨਰਮੰਦ ਮਨੁੱਖੀ ਸਰੋਤਾਂ ਦੇ ਆਦਾਨ-ਪ੍ਰਦਾਨ ਅਤੇ ਖੋਜ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਿ੍ਤ ਹੈ | ਉਨ੍ਹਾਂ ਦੱਸਿਆ ਕਿ ਰੂਸ ਵਿਚ, ਲੋਕ ਯੋਗਾ, ਆਯੁਰਵੇਦ ਅਤੇ ਕੁਦਰਤੀ ਇਲਾਜ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਮੁੱਖ ਉਦੇਸ਼ ਰਿਸ਼ੀ-ਮੁਨੀਆਂ ਦੀ ਇਸ ਤੰਦਰੁਸਤੀ ਵਿਧੀ ਨੂੰ ਦੁਨੀਆ ਭਰ ਦੇ ਲਗਭਗ 200 ਦੇਸ਼ਾਂ ਵਿਚ ਲਿਆਉਣਾ ਹੈ, ਜਿਸ ਵਿਚ ਰੂਸ ਪ੍ਰਵੇਸ਼ ਬਿੰਦੂ ਹੈ | ਇਸ ਸਮਝੌਤੇ ਦਾ ਪਹਿਲਾ ਮੁੱਖ ਨੁਕਤਾ ਰੂਸ 'ਚ ਪਤੰਜਲੀ ਦੀਆਂ ਤੰਦਰੁਸਤੀ ਸੇਵਾਵਾਂ ਦਾ ਵਿਸਤਾਰ ਕਰਨਾ ਹੈ | ਰੂਸ ਦੇ ਨਾਲ ਮਿਲ ਕੇ, ਅਸੀਂ ਉਮਰ ਦੇ ਉਲਟਣ ਤੇ ਲੰਬੀ ਉਮਰ 'ਤੇ ਡੂੰਘਾਈ ਨਾਲ ਖੋਜ ਕਰਾਂਗੇ, ਜਿਸ ਨਾਲ ਗੰਭੀਰ ਬਿਮਾਰੀਆਂ ਦਾ ਪਤਾ ਲਗਾਉਣ ਦੇ ਯੋਗ ਬਣਾਇਆ ਜਾ ਸਕੇਗਾ | ਦੂਜਾ ਉਦੇਸ਼ ਭਾਰਤ ਦੇ ਅਧਿਆਤਮਿਕ ਗਿਆਨ, ਸੱਭਿਆਚਾਰ, ਯੋਗਾ, ਆਯੁਰਵੇਦ ਤੇ ਭਾਰਤ ਦੀ ਅਨਮੋਲ ਵਿਰਾਸਤ ਨੂੰ ਰੂਸ ਨਾਲ ਸਾਂਝਾ ਕਰਨਾ ਹੈ | ਇਸ ਲਈ, ਅਸੀਂ ਭਾਰਤ ਦੀ ਸੰਸਕ੍ਰਿਤੀ ਤੇ ਰਿਸ਼ੀ-ਮੁਨੀਆਂ ਦੀ ਵਿਰਾਸਤ ਨੂੰ ਰੂਸ ਲਿਆਵਾਂਗੇ |
ਪਤੰਜਲੀ ਯੋਗਪੀਠ ਤੇ ਰੂਸੀ ਸਰਕਾਰ ਵਿਚਕਾਰ ਇਤਿਹਾਸਕ ਸਮਝੌਤਾ ਹੋਇਆ <br/>
ਸਵਾਮੀ ਰਾਮਦੇਵ ਤੇ ਰੂਸ ਦੇ ਵਣਜ ਮੰਤਰੀ ਸ੍ਰੀ ਸਰਗੇਈ ਚੇਰੇਮਿਨ ਸਮਝੌਤੇ 'ਤੇ ਹਸਤਾਖਰ ਕਰਨ ਸਮੇਂ | <br/>
07-12-2025