15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਲਾਹੌਰ 'ਚ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦਾ ਦੂਜਾ ਦਿਨ ਰਿਹਾ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ <br/>

Ad Position 21
No active advertisement
ਅਜੀਤ ਡੈਸਕ 07-12-2025

ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ (ਪਿਲਾਕ) ਦੇ ਸਹਿਯੋਗ ਨਾਲ ਪੰਜਾਬੀ ਪ੍ਰਚਾਰ ਅਤੇ ਪੰਜਾਬੀ ਲਹਿਰ ਜਥੇਬੰਦੀਆਂ ਦੁਆਰਾ ਕਰਵਾਈ ਜਾ ਰਹੀ ਤੀਜੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦਾ ਦੂਜਾ ਦਿਨ ਪੂਰੀ ਤਰ੍ਹਾਂ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਕੀਤਾ ਗਿਆ | ਪੰਜਾਬੀ ਪ੍ਰਚਾਰ ਦੇ ਸਦਰ ਅਹਿਮਦ ਰਜ਼ਾ ਪੰਜਾਬੀ ਨੇ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤਿੰਨ ਰੋਜ਼ਾ ਕਾਨਫਰੰਸ ਦਾ ਉਦਘਾਟਨ ਲਹਿੰਦੇ ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਕੀਤਾ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਇਸ ਗੱਲ ਦਾ ਵਾਅਦਾ ਕੀਤਾ ਕਿ ਅਗਲੇ ਸਾਲ ਦੀ ਚੌਥੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ 'ਚ ਪੜ੍ਹਾਈ ਲਿਖਾਈ ਸ਼ੁਰੂ ਹੋ ਚੁੱਕੀ ਹੋਏਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਆਦੇਸ਼ਾਂ ਮੁਤਾਬਿਕ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਤੀਜੀ ਕੌਮਾਂਤਰੀ ਪੰਜਾਬੀ ਕਾਨਫਰੰਸ ਦੇ ਆਰਗਨਾਈਜ਼ਰ ਅਹਿਮਦ ਰਜ਼ਾ ਪੰਜਾਬੀ ਨੇ ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਪ੍ਰਾਹੁਣਿਆਂ ਅਤੇ ਪਾਕਿਸਤਾਨੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਲਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਪੰਜਾਬੀ ਜੁਬਾਨ ਦਾ ਸਕੂਲਾਂ ਕਾਲਜਾਂ ਵਿਚ ਨਾ ਪੜ੍ਹਾਇਆ ਜਾਣਾ ਹੈ | ਕਾਨਫਰੰਸ 'ਚ ਗੁਰਵੀਰ ਸਿੰਘ, ਕਿਰਨਜੀਤ ਕੌਰ ਖੁੱਲਰ, ਸੈਫ਼ ਚੀਮਾ, ਮਾਸਟਰ ਫ਼ਹਿਮ, ਡਾ: ਜਗਤਾਰ ਸਿੰਘ ਸੋਢੀ, ਇਕਬਾਲ ਕੇਸਰ, ਮਸੂਦ ਖਾਲਿਦ, ਡਾ: ਸੁਗਰਾ ਸਦਫ਼ ਅਤੇ ਪ੍ਰੋ: ਕਲਿਆਣ ਸਿੰਘ ਕਲਿਆਣ ਆਦਿ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਤੁਰੰਤ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੇ ਤੇ ਹਰਕ ਸਿੰਘ ਰਾਵਤ ਖ਼ਿਲਾਫ਼ ਕਾਰਵਾਈ ਕਰੇ-ਡਾ. ਨਿੱਜਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋਣ ਜਾ ਰਹੀਆਂ-ਧਾਲੀਵਾਲ <br/>
Ad Position 24