ਚਿਕਮਗਲੁਰੂ (ਕਰਨਾਟਕ), 6 ਦਸੰਬਰ (ਪੀ.ਟੀ.ਆਈ.)-ਚਿਕਮਗਲੁਰੂ ਜ਼ਿਲ੍ਹੇ 'ਚ 2 ਗਰੁੱਪਾਂ ਵਿਚਾਲੇ ਹੋਈ ਝੜਪ 'ਚ ਇਕ ਕਾਂਗਰਸੀ ਕਾਰਕੁੰਨ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਗਣੇਸ਼ ਗੌੜਾ (38) ਵਜੋਂ ਹੋਈ ਹੈ, ਜੋ ਗ੍ਰਾਮ ਪੰਚਾਇਤ ਦਾ ਮੈਂਬਰ ਸੀ | ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਡੂਰ ਤਾਲੁਕ ਦੇ ਸਖਾਰਾਇਆਪਟਨਾ 'ਚ ਹੋਈ | ਉਨ੍ਹਾਂ ਦੇ ਮੁਤਾਬਿਕ ਰਾਤ ਕਰੀਬ 9.30 ਵਜੇ ਇਕ ਮਠ ਦੇ ਕੋਲ ਬੈਨਰ ਨੂੰ ਲੈ ਕੇ 2 ਗਰੁੱਪਾਂ 'ਚ ਲੜਾਈ ਹੋ ਗਈ | ਦੋਵਾਂ ਗਰੁੱਪਾਂ ਦੇ ਕਈ ਮੈਂਬਰਾਂ ਦੇ ਸਿਰਾਂ 'ਚ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਚਿਕਮਗਲੁਰੂ ਜ਼ਿਲ੍ਹਾ ਹਸਪਤਾਨ 'ਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਹੱਤਿਆ ਤੋਂ ਪਹਿਲਾਂ ਸਖਾਰਾਇਆਪਟਨਾ 'ਚ ਇਕ ਬਾਰ ਦੇ ਕੋਲ ਇੰਨ੍ਹਾਂ ਗਰੁੱਪਾਂ ਵਿਚਾਲੇ ਝੜਪ ਹੋਈ ਸੀ | ਉਸ ਝਗੜੇ ਦੇ ਕਰੀਬ ਅੱਧਾ ਘੰਟਾ ਬਾਅਦ, ਮਠ ਕੇ ਕੋਲ ਹਮਲਾ ਹੋਇਆ | ਇਸ ਘਟਨਾ ਦੇ ਸੰਬੰਧ 'ਚ ਸਖਾਰਾਇਆਪਟਨਾ ਪੁਲਿਸ ਥਾਣੇ 'ਚ ਪਰਚਾ ਦਰਜ ਕੀਤਾ ਗਿਆ ਹੈ |