01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗਾਜ਼ੀਆਬਾਦ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ, ਦਿੱਲੀ ਚੌਥੇ ਨੰਬਰ 'ਤੇ-ਰਿਪੋਰਟ <br/>

Ad Position 21
No active advertisement
ਅਜੀਤ ਡੈਸਕ 07-12-2025
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਨਵੰਬਰ 'ਚ ਗਾਜ਼ੀਆਬਾਦ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਰਜ ਕੀਤਾ ਗਿਆ, ਜਿਥੇ ਮਹੀਨਾਵਾਰ ਔਸਤਨ ਪੀ.ਐਮ.2.5 ਗਾੜ੍ਹਾਪਣ 224 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ ਅਤੇ ਹਵਾ ਦੀ ਗੁਣਵੱਤਾ ਸਾਰੇ 30 ਦਿਨਾਂ 'ਚ ਰਾਸ਼ਟਰੀ ਮਾਪਦੰਡਾਂ ਤੋਂ ਉੱਪਰ ਰਹੀ | 'ਥਿੰਕ ਟੈਂਕ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ' ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਇਡਾ, ਬਹਾਦਰਗੜ੍ਹ, ਦਿੱਲੀ, ਹਾਪੁੜ, ਗ੍ਰੇਟਰ ਨੋਇਡਾ, ਬਾਗਪਤ, ਸੋਨੀਪਤ, ਮੇਰਠ ਅਤੇ ਰੋਹਤਕ ਗਾਜ਼ੀਆਬਾਦ ਦੇ ਨਾਲ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਿਲ ਹਨ | ਇਨ੍ਹਾਂ 'ਚ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ 6 ਸ਼ਹਿਰ, ਜਦੋਂ ਕਿ ਹਰਿਆਣਾ ਦੇ ਤਿੰਨ ਸ਼ਹਿਰ ਸ਼ਾਮਿਲ ਹਨ | ਦਿੱਲੀ ਨੂੰ ਛੱਡ ਕੇ ਚੋਟੀ ਦੇ 10 ਸ਼ਹਿਰਾਂ 'ਚ ਪਿਛਲੇ ਸਾਲ ਨਾਲੋਂ ਪੀ.ਐਮ.2.5 ਦਾ ਪੱਧਰ ਜ਼ਿਆਦਾ ਸੀ | ਦਿੱਲੀ ਨਵੰਬਰ 'ਚ 215 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਮਾਸਿਕ ਔਸਤ ਪੀ.ਐਮ.2.5 ਗਾੜ੍ਹਾਪਣ ਦੇ ਨਾਲ ਚੌਥਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ | ਰਾਜ ਪੱਧਰ 'ਤੇ ਰਾਜਸਥਾਨ 'ਚ ਪ੍ਰਦੂਸ਼ਿਤ ਸ਼ਹਿਰਾਂ ਦੀ ਸਭ ਤੋਂ ਵੱਧ ਗਿਣਤੀ ਰਹੀ, ਨਵੰਬਰ 'ਚ 34 'ਚੋਂ 23 ਰਾਸ਼ਟਰੀ ਸੀਮਾ ਤੋਂ ਵੱਧ ਸਨ | ਹਰਿਆਣਾ 'ਚ 25 'ਚੋਂ 22 ਅਤੇ ਉੱਤਰ ਪ੍ਰਦੇਸ਼ 'ਚ 20 'ਚੋਂ 14 ਸ਼ਹਿਰ ਮਿਆਰ ਤੋਂ ਉੱਪਰ ਸਨ | ਮੱਧ ਪ੍ਰਦੇਸ਼ ਦੇ 12 'ਚੋਂ 9 ਸ਼ਹਿਰ, ਓਡੀਸ਼ਾ 'ਚ 14 'ਚੋਂ 9 ਅਤੇ ਪੰਜਾਬ ਦੇ 8 'ਚੋਂ 7 ਸ਼ਹਿਰਾਂ 'ਚ ਵੀ ਉੱਚ ਪੱਧਰ ਦੀ ਰਿਪੋਰਟ ਕੀਤੀ ਗਈ | ਮੇਘਾਲਿਆ ਦਾ ਸ਼ਿਲਾਂਗ ਸਭ ਤੋਂ ਸਾਫ਼ ਸ਼ਹਿਰ ਸੀ, ਜਿਸ ਦੀ ਮਾਸਿਕ ਔਸਤ ਪੀ.ਐਮ.2.5 ਗਾੜ੍ਹਾਪਣ 7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ | ਚੋਟੀ ਦੇ 10 ਸਭ ਤੋਂ ਸਾਫ਼ ਸ਼ਹਿਰਾਂ 'ਚ ਕਰਨਾਟਕ ਦੇ ਛੇ ਅਤੇ ਮੇਘਾਲਿਆ, ਸਿੱਕਮ, ਤਾਮਿਲਨਾਡੂ ਤੇ ਕੇਰਲ ਦਾ ਇਕ-ਇਕ ਸ਼ਹਿਰ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਕਰਨਾਟਕ ਵਿਚ ਦੋ ਗਰੁੱਪਾਂ ਵਿਚਾਲੇ ਹੋਈ ਝੜਪ 'ਚ ਕਾਂਗਰਸੀ ਕਾਰਕੁੰਨ ਦੀ ਮੌਤ ਅਗਲੀ ਖ਼ਬਰ 19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ, ਮੁਕਾਬਲੇ ਅੱਜ ਤੋਂ
Ad Position 24