25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਚੋਕਸੀ ਨੂੰ ਭਾਰਤ 'ਚ ਇਨਸਾਫ਼ ਤੋਂ ਵਾਂਝੇ ਰਹਿਣ ਦਾ ਕੋਈ ਖ਼ਤਰਾ ਨਹੀਂ-ਬੈਲਜੀਅਮ ਦੀ ਸਿਖਰਲੀ ਅਦਾਲਤ <br/>

Ad Position 21
No active advertisement
ਅਜੀਤ ਡੈਸਕ 18-12-2025

ਨਵੀਂ ਦਿੱਲੀ, 17 ਦਸੰਬਰ (ਪੀ. ਟੀ. ਆਈ.)-ਬੈਲਜੀਅਮ ਦੀ ਸਿਖਰਲੀ ਅਦਾਲਤ (ਕੋਰਟ ਆਫ਼ ਕੈਸੇਸ਼ਨ) ਨੇ ਭਾਰਤ ਦੀ ਹਵਾਲਗੀ ਬੇਨਤੀ ਵਿਰੁੱਧ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਹੇਠਲੀ ਅਦਾਲਤ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਰਤ 'ਚ ਨਿਆਂ ਤੋਂ ਵਾਂਝੇ ਰਹਿਣ, ਤਸ਼ੱਦਦ ਜਾਂ ਅਣਮਨੁੱਖੀ ਤੇ ਅਪਮਾਨਜਨਕ ਵਿਹਾਰ ਦੇ ਉਸ ਦੇ ਦਾਅਵਿਆਂ ਦਾ ਕੋਈ ਆਧਾਰ ਨਹੀਂ ਹੈ | ਚੋਕਸੀ ਨੂੰ 104 ਯੂਰੋ ਜ਼ੁਰਮਾਨਾ ਲਗਾਉਂਦਿਆਂ ਅਦਾਲਤ ਨੇ ਐਂਟਵਰਪ ਅਪੀਲ ਕੋਰਟ ਦੇ ਇੰਡੀਕਟਮੈਂਟ ਚੈਂਬਰ ਦੇ ਵਿਚਾਰ ਨੂੰ ਬਰਕਰਾਰ ਰੱਖਿਆ, ਜਿਸ ਨੇ ਦੇਖਿਆ ਸੀ ਕਿ ਚੋਕਸੀ ਵਲੋਂ ਪ੍ਰਦਾਨ ਕੀਤੇ ਗਏ ਦਸਤਾਵੇਜ਼ ਇਸ ਗੱਲ ਨੂੰ ਠੋਸ ਤੌਰ 'ਤੇ ਮੰਨਣਯੋਗ ਬਣਾਉਣ ਲਈ ਨਾਕਾਫ਼ੀ ਸਨ ਕਿ ਉਸ ਨੂੰ ਬੇਨਤੀ ਕਰਨ ਵਾਲੇ ਰਾਜ 'ਚ ਨਿਆਂ ਤੋਂ ਇਨਕਾਰ ਕਰਨ ਜਾਂ ਤਸ਼ੱਦਦ ਜਾਂ ਅਣਮਨੁੱਖੀ ਅਤੇ ਅਪਮਾਨਜਨਕ ਵਿਹਾਰ ਦਾ ਅਸਲ, ਮੌਜੂਦਾ ਅਤੇ ਗੰਭੀਰ ਜੋਖਮ ਹੈ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹੇਰਾਲਡ ਮਾਮਲੇ 'ਚ ਅਦਾਲਤ ਦੇ ਫ਼ੈਸਲੇ ਨਾਲ ਬਦਲਾਖੋਰੀ ਦੀ ਰਾਜਨੀਤੀ ਦਾ ਪਰਦਾਫ਼ਾਸ਼ ਹੋਇਆ-ਕਾਂਗਰਸ ਅਗਲੀ ਖ਼ਬਰ ਹੁਣ ਬਰਨਾਲਾ 'ਚ ਵੀ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ-ਬਿੱਟੂ <br/>
Ad Position 24