08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 21-12-2025
ਫਿਲੌਰ (ਜਲੰਧਰ), 20 ਦਸੰਬਰ (ਸਤਿੰਦਰ ਸ਼ਰਮਾ)-ਕਰੂਰ ਨਸ਼ੇ ਨੇ ਅੱਜ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ | ਰੇਲਵੇ ਪੁਲਿਸ ਚੌਂਕੀ ਫਿਲੌਰ ਦੇ ਮੁਖੀ ਹਰਮੇਸ਼ ਪਾਲ ਅਤੇ ਕਮਲਜੀਤ ਧਲੇਤਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਫਿਲੌਰ-ਜਲੰਧਰ ਬੱਸ ਸਟੈਂਡ ਨੇੜੇ ਰੇਲਵੇ ਲਾਈਨਾਂ ਕੋਲ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ | ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਦੇਖਿਆ ਕਿ ਇਕ ਨੌਜਵਾਨ ਦੀ ਲਾਸ਼ ਰੇਲਵੇ ਲਾਇਨਾਂ ਨੇੜੇ ਪਈ ਹੋਈ ਹੈ ਅਤੇ ਮਿ੍ਤਕ ਦੀ ਬਾਂਹ ਵਿਚ ਇਕ ਸਰਿੰਜ ਲੱਗੀ ਹੋਈ ਹੈ | ਹਰਮੇਸ਼ ਲਾਲ ਨੇ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਅਜੈ ਕੁਮਾਰ (31) ਪੁੱਤਰ ਬਲਵੀਰ ਸਿੰਘ ਵਾਸੀ ਸੋਤਰਾਂ (ਬੰਗਾ) ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਿਤਾ ਨੇ ਆ ਕੇ ਲਾਸ਼ ਦੀ ਸ਼ਨਾਖਤ ਕੀਤੀ ਅਤੇ ਦੱਸਿਆ ਕਿ ਉਸ ਦਾ ਬੇਟਾ ਉਸ ਦੇ ਨਾਲ ਪਿੰਡ ਰਾਮਗੜ੍ਹ (ਫਿਲੌਰ) ਆਪਣੇ ਨਾਨਕੇ ਘਰ ਆਇਆ ਸੀ, ਅੱਜ ਸਵੇਰੇ ਉਹ ਨਾਨਕੇ ਘਰ ਇਹ ਕਹਿ ਕੇ ਚਲਾ ਗਿਆ ਕਿ ਉਹ ਵਾਪਸ ਆਪਣੇ ਘਰ ਪਿੰਡ ਸੋਤਰਾਂ ਜਾ ਰਿਹਾ ਹੈ ਪਰ ਪੁਲਿਸ ਦੀ ਸੂਚਨਾ ਉਪਰੰਤ ਇਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਅਜੈ ਕੁਮਾਰ ਦੀ ਲਾਸ਼ ਇਥੇ ਪਈ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਰੇਂਜਰਜ਼ ਵਲੋਂ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਗਿ੍ਫ਼ਤਾਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜਿਆਂ ਮਗਰੋਂ ਪੰਜਾਬ ਭਾਜਪਾ ਵਲੋਂ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ <br/>...
Ad Position 24