01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੁਲਿਸ ਹਿਰਾਸਤ 'ਚੋਂ ਹਵਾਲਾਤੀ ਹੱਥਕੜੀ ਸਮੇਤ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 23-12-2025

ਏ.ਐੱਸ.ਆਈ., ਹੋਮਗਾਰਡ ਦੇ ਸਿਪਾਹੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ, 2 ਗਿ੍ਫ਼ਤਾਰ
ਤਰਨ ਤਾਰਨ, 22 ਦਸੰਬਰ (ਹਰਿੰਦਰ ਸਿੰਘ)-ਹਵਾਲਾਤੀ ਨੂੰ ਜੇਲ੍ਹ ਛੱਡਣ ਜਾ ਰਹੇ ਪੁਲਿਸ ਕਰਮਚਾਰੀਆਂ ਪਾਸੋਂ ਹੱਥਕੜੀ ਸਮੇਤ ਹਵਾਲਾਤੀ ਮੌਕੇ ਤੋਂ ਫ਼ਰਾਰ ਹੋ ਗਿਆ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਸਕਰਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੋਟਦਾਤਾ ਜਿਸਦੇ ਖ਼ਿਲਾਫ਼ ਥਾਣਾ ਹਰੀਕੇ ਵਿਖੇ ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਸੀ ਅਤੇ ਬੰਦ ਹਵਾਲਾਤ ਸੀ, ਜਿਸ ਨੂੰ ਥਾਣਾ ਹਰੀਕੇ ਦੇ ਏ.ਐੱਸ.ਆਈ. ਸੁਖਵੰਤ ਸਿੰਘ, ਪੀ.ਐੱਚ.ਜੀ ਸਤਨਾਮ ਸਿੰਘ ਜਸਕਰਨ ਸਿੰਘ ਨੂੰ ਕੇਂਦਰੀ ਜੇਲ੍ਹ ਅੰਮਿ੍ਤਸਰ ਬੰਦ ਕਰਵਾਉਣ ਲਈ ਹੱਥਕੜੀ ਲਗਾ ਕੇ ਜਾ ਰਹੇ ਸਨ ਤਾਂ ਉਸ ਸਮੇਂ ਜਸਕਰਨ ਸਿੰਘ ਉਕਤ ਪੁਲਿਸ ਮੁਲਾਜ਼ਮਾਂ ਪਾਸੋਂ ਹੱਥਕੜੀ ਸਮੇਤ ਫ਼ਰਾਰ ਹੋ ਗਿਆ | ਜਸਕਰਨ ਸਿੰਘ ਦੇ ਫ਼ਰਾਰ ਹੋਣ ਵਿਚ ਉਸਦੇ ਪਿਤਾ ਗੁਰਨਾਮ ਸਿੰਘ ਪੁੱਤਰ ਦਿਆਲ ਸਿੰਘ, ਉਸ ਦੇ ਦੋਸਤ ਹਰਮਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੁਰਜ ਦੇਵਾ ਸਿੰਘ ਨੇ ਮਦਦ ਕੀਤੀ ਹੈ ਅਤੇ ਹਰਮਨਦੀਪ ਸਿੰਘ ਉਰਫ ਕਾਰਾ ਪੁੱਤਰ ਗੁਰਚਰਨ ਸਿੰਘ ਵਾਸੀ ਬੁਰਜ ਦੇਵਾ ਸਿੰਘ ਵਲੋਂ ਉਸ ਨੂੰ ਆਪਣੇ ਘਰ ਪਨਾਹ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਕਿਸੇ ਅਣਦੱਸੀ ਜਗ੍ਹਾ ਉਪਰ ਛੱਡ ਆਇਆ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਡਿਊਟੀ ਵਿਚ ਲਾਪ੍ਰਵਾਹੀ ਕਰਨ 'ਤੇ ਏ.ਐੱਸ.ਆਈ. ਸੁਖਵੰਤ ਸਿੰਘ ਅਤੇ ਸਿਪਾਹੀ ਸਤਨਾਮ ਸਿੰਘ ਤੋਂ ਇਲਾਵਾ ਜਸਕਰਨ ਸਿੰਘ ਦੇ ਪਿਤਾ ਅਤੇ 2 ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਗੁਰਨਾਮ ਸਿੰਘ ਅਤੇ ਹਰਮਨਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਇਕਬਾਲ ਸਿੰਘ ਪਥਰਾਲਾ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ <br/> ਅਗਲੀ ਖ਼ਬਰ ਨਵਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਪਿੰਡਾਂ ਅੰਦਰ ਕੀਤਾ ਧੰਨਵਾਦੀ ਦੌਰਾ <br/>
Ad Position 24