01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਘਰੋਂ ਸੱਦ ਕੇ ਨੌਜਵਾਨ ਦਾ ਕਤਲ

Ad Position 21
No active advertisement
ਹਰਵਿੰਦਰ ਸਿੰਘ<br/> 23-12-2025

ਮੁੱਲਾਂਪੁਰ ਗਰੀਬਦਾਸ (ਮੁਹਾਲੀ), 22 ਦਸੰਬਰ (ਦਿਲਬਰ ਸਿੰਘ ਖੈਰਪੁਰ)-ਮੁੱਲਾਂਪੁਰ ਵਿਖੇ ਇਕ ਨੌਜਵਾਨ ਦਾ ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਹਰਵਿੰਦਰ ਸਿੰਘ (40) ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਹਰਵਿੰਦਰ ਸਿੰਘ ਕੁਝ ਸਾਲ ਪਹਿਲਾਂ ਹੀ ਦੁਬਈ ਤੋਂ ਵਾਪਸ ਮੁੱਲਾਂਪੁਰ ਗਰੀਬਦਾਸ ਵਿਖੇ ਆਪਣੇ ਘਰ ਆਇਆ ਸੀ ਅਤੇ ਮੁੜ ਦੁਬਈ ਨਹੀਂ ਗਿਆ | ਇਥੇ ਹੀ ਆਪਣਾ ਛੋਟਾ-ਮੋਟਾ ਕੰਮ ਕਰਕੇ
ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਵੇਲੇ ਇਕ ਅਣਪਛਾਤਾ ਨੌਜਵਾਨ ਉਸ ਕੋਲ ਆਇਆ ਤੇ ਕੋਈ ਗੱਲ ਕਰਨ ਦਾ ਆਖ ਕੇ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਿਆ, ਜਿਥੇ ਉਸ ਵਿਅਕਤੀ ਨੇ ਹਰਵਿੰਦਰ ਸਿੰਘ ਦੇ ਪੇਟ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ 'ਚ ਹਰਵਿੰਦਰ ਸਿੰਘ ਚੀਕ-ਚਿਹਾੜਾ ਪਾਉਂਦਾ ਹੋਇਆ ਨੇੜੇ ਸਥਿਤ ਟੈਕਸੀ ਸਟੈਂਡ 'ਤੇ ਪਹੁੰਚ ਗਿਆ, ਜਿਥੇ ਮੌਜੂਦ ਲੋਕਾਂ ਵਲੋਂ ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਹੁਣ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਕਾਤਲ ਦੀ ਭਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਦੀ ਬਟਾਲਾ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਰੰਧਾਵਾ ਦੇ ਵਿਦਿਆਰਥੀਆਂ ਨੂੰ ਗਰਮ ਵਰਦੀਆਂ, ਬੂਟ... ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਕੱਢਿਆ <br/>
Ad Position 24