01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

'ਅਜੀਤ' ਦੀ ਬਟਾਲਾ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਰੰਧਾਵਾ ਦੇ ਵਿਦਿਆਰਥੀਆਂ ਨੂੰ ਗਰਮ ਵਰਦੀਆਂ, ਬੂਟ ਤੇ ਹੋਰ ਸਿੱਖਿਆ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 23-12-2025

ਬਟਾਲਾ (ਡੇਰਾ ਬਾਬਾ ਨਾਨਕ), 22 ਦਸੰਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਆਏ ਹੜ੍ਹਾਂ ਨਾਲ ਪ੍ਰਭਾਵਿਤ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਕੋਟ ਰੰਧਾਵਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 300 ਵਿਦਿਆਰਥੀਆਂ ਨੂੰ ਅਦਾਰਾ 'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ 21ਵੇਂ ਗੇੜ ਤਹਿਤ ਗਰਮ ਵਰਦੀਆਂ, ਬੂਟ, ਟੋਪੀਆਂ, ਜੁਰਾਬਾਂ ਤੇ ਪੜ੍ਹਾਈ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਸਮੱਗਰੀ ਵੰਡੀ ਗਈ | ਜ਼ਿਕਰਯੋਗ ਹੈ ਕਿ ਇਸ ਸਕੂਲ 'ਚ ਰਾਵੀ ਦਰਿਆ ਨੇ ਸਭ ਤੋਂ ਵੱਧ ਮਾਰ ਮਾਰੀ ਸੀ | ਸਕੂਲ 'ਚ ਘੱਟੋ-ਘੱਟ 8-8 ਫੁੱਟ ਪਾਣੀ ਵੜ ਗਿਆ, ਫਰਸ਼ ਖਰਾਬ ਹੋ ਗਏ ਤੇ ਕਾਫੀ ਦਿਨ ਸਕੂਲ ਬੰਦ ਵੀ ਰਿਹਾ | ਅਧਿਆਪਕਾਂ ਨੇ ਪ੍ਰਸ਼ਾਸਨ ਤੇ ਐਨ.ਜੀ.ਓਜ. ਦੀ ਮਦਦ ਨਾਲ ਸਕੂਲ 'ਚੋਂ ਪਾਣੀ ਕੱਢਿਆ ਅਤੇ ਸਕੂਲ ਨੂੰ ਮੁੜ ਲੀਹ 'ਤੇ ਲਿਆਉਣ ਲਈ ਹਾਲੇ ਤੱਕ ਵੀ ਯਤਨ ਜਾਰੀ ਰੱਖੇ | ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਸਰਵੇਖਣ ਕੀਤੇ ਗਏ, ਜਿਸ ਤਹਿਤ ਇਸ ਇਲਾਕੇ ਦੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਵਾਲੇ ਸਕੂਲ ਨੂੰ ਅਦਾਰਾ 'ਅਜੀਤ' ਵਲੋਂ ਰਾਹਤ ਸਮੱਗਰੀ ਵੰਡੀ ਗਈ | ਇਸ ਮੌਕੇ ਉਪ ਦਫਤਰ ਬਟਾਲਾ ਤੋਂ ਡਾ. ਕਾਹਲੋਂ, ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਹੀਰਾ ਸਿੰਘ ਮਾਂਗਟ, ਫਤਹਿਗੜ੍ਹ ਚੂੜੀਆਂ ਤੋਂ ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਕੋਟਲੀ ਸੂਰਤ ਮੱਲ੍ਹੀ ਤੋਂ ਪੱਤਰਕਾਰ ਕੁਲਦੀਪ ਸਿੰਘ ਨਾਗਰਾ, ਬਟਾਲਾ ਤੋਂ ਅਮਰਿੰਦਰ ਸਿੰਘ ਨੇ ਇਹ ਰਾਹਤ ਸਮੱਗਰੀ ਵਿਦਿਆਰਥੀਆਂ ਨੂੰ ਵੰਡੀ | ਇਸ ਮੌਕੇ ਸਕੂਲ ਦੇ ਲੈਕਚਰਾਰ ਸਵਰੀਤ ਗੋਰਾਇਆ, ਅਧਿਆਪਕਾ ਰੁਪਿੰਦਰ ਕੌਰ, ਅਧਿਆਪਕਾ ਹਰਨੀਤ ਹੁੰਦਲ, ਅਧਿਆਪਕਾ ਨਵਜੋਤ ਕੌਰ, ਅਧਿਆਪਕ ਨੀਲ ਕਮਲ ਕੁੰਡਲ, ਡੀ.ਪੀ.ਈ. ਸੁਖਵਿੰਦਰ ਸਿੰਘ, ਅਧਿਆਪਕਾ ਸਪਨਾ ਭੋਗਲ, ਅਧਿਆਪਕਾ ਅਮਨਦੀਪ ਕੌਰ, ਅਧਿਆਪਕਾ ਕੰਵਲਜੀਤ ਕੌਰ, ਕਲਰਕ ਮਨਜੀਤ ਕੌਰ, ਕੈਂਪਸ ਮੈਨੇਜਰ ਵੀਰ ਸਿੰਘ ਅਤੇ ਵਿਦਿਆਰਥੀਆਂ ਨੇ ਅਦਾਰਾ 'ਅਜੀਤ' ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ 184 ਸੀਨੀਅਰ ਸਹਾਇਕ ਕਮ ਮਿਊਾਸੀਪਲ ਇੰਸਪੈਕਟਰਾਂ ਦੀ ਭਰਤੀ 'ਤੇ ਰੋਕ ਅਗਲੀ ਖ਼ਬਰ ਘਰੋਂ ਸੱਦ ਕੇ ਨੌਜਵਾਨ ਦਾ ਕਤਲ
Ad Position 24