10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵੈਟਰਨਰੀ ਇੰਸਪੈਕਟਰਜ਼ ਐਸੋ: ਵਲੋਂ ਲੰਬੀ ਹਲਕੇ 'ਚ ਰਾਜ ਪੱਧਰੀ ਰੋਸ ਮੁਜ਼ਾਹਰੇ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 25-12-2025
ਮੁੱਲਾਂਪੁਰ-ਦਾਖਾ, 24 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਵਿਭਾਗੀ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਦੇ ਵਤੀਰੇ ਤੋਂ ਖਫਾ ਹੁੰਦਿਆਂ ਪਸ਼ੂ ਪਾਲਣ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਵਿਧਾਨ ਸਭਾ ਹਲਕੇ ਅੰਦਰ ਐਤਵਾਰ 4 ਜਨਵਰੀ ਨੂੰ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਲਿਆ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇ, ਹੋਰ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਸਰਕਾਰ ਵਿਰੁੱਧ ਸਖ਼ਤ ਰਵੱਈਏ ਬਾਰੇ ਬੋਲਦਿਆਂ ਦੱਸਿਆ ਕਿ ਸਰਕਾਰ ਵਲੋਂ ਵੱਖ-ਵੱਖ ਵਿਭਾਗੀ ਮੀਟਿੰਗਾਂ ਦੌਰਾਨ ਸਾਡੀਆਂ ਮੰਗਾਂ ਤੇ ਮਸਲਿਆਂ ਦੇ ਨਿਬੇੜੇ ਲਈ ਭਰੋਸਾ ਤੋਂ ਬਾਅਦ ਗੱਲ ਅੱਗੇ ਨਹੀਂ ਤੁਰੀ, ਉਲਟਾ ਸਰਕਾਰ ਦਾ ਵਿੱਤ ਅਤੇ ਪਰਸੋਨਲ ਵਿਭਾਗ ਬੇਲੋੜੇ ਇਤਰਾਜ ਲਗਾ ਕੇ ਸਮਾਂ ਬਰਬਾਦ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਵੈਟਰਨਰੀ ਇੰਸਪੈਕਟਰਾਂ ਦੇ ਮਸਲਿਆਂ ਬਾਰੇ ਪਸ਼ੂ ਪਾਲਣ ਮੰਤਰੀ ਖੁੱਡੀਆਂ ਭਲੀਭਾਂਤ ਜਾਣੂੰ ਹੋਣ ਦੇ ਬਾਵਜੂਦ ਕਿਸੇ ਮੰਗ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ | ਮੀਟਿੰਗ ਸਮੇਂ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ ਬਰਨਾਲਾ, ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ ਮੁਹਾਲੀ, ਗੁਰਮੀਤ ਸਿੰਘ ਮਹਿਤਾ ਮੁਕਤਸਰ, ਹਰਦੀਪ ਸਿੰਘ ਗਿਆਨਾ ਬਠਿੰਡਾ, ਜਗਜੀਤ ਸਿੰਘ ਦੁੱਲਟ ਸੰਗਰੂਰ, ਸਤਿਨਾਮ ਸਿੰਘ ਅੰਮਿ੍ਤਸਰ, ਹਰਦੀਪ ਸਿੰਘ ਮੋਗਾ, ਅਸ਼ੋਕ ਕੁਮਾਰ ਜਲੰਧਰ, ਪਰੇਮ ਕੰਬੋਜ਼ ਫਿਰੋਜ਼ਪੁਰ, ਪਰਵੀਨ ਕੁਮਾਰ ਗੁਰਦਾਸਪੁਰ, ਦਲਜੀਤ ਸਿੰਘ ਚਾਹਲ ਤਰਨਤਾਰਨ, ਦਮਨਦੀਪ ਸਿੰਘ ਗਿੱਲ ਰੋਪੜ, ਵਿਜੇ ਕੰਬੋਜ ਫਾਜ਼ਿਲਕਾ, ਰਾਜੀਵ ਮਲਹੋਤਰਾ ਪਟਿਆਲਾ, ਅਮਿ੍ਤ ਸਿੰਘ ਮਲੇਰਕੋਟਲਾ, ਗੁਰਿੰਦਰਪਾਲ ਸਿੰਘ ਨਵਾਂਸ਼ਹਿਰ, ਰਾਕੇਸ਼ ਸੈਣੀ ਪਠਾਣਕੋਟ, ਸ਼ਾਮ ਨਾਥ ਫਤਹਿਗੜ੍ਹ ਸਾਹਿਬ, ਹਰਜੋਤ ਸਿੰਘ ਹੁਸ਼ਿਆਰਪੁਰ, ਮੋਹਿਤ ਕੁਮਾਰ ਕਪੂਰਥਲਾ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ਕਮਿਊਟੇਸ਼ਨ 'ਤੇ ਹਾਈ ਕੋਰਟ ਦਾ ਮਹੱਤਵਪੂਰਨ ਫ਼ੈਸਲਾ ਪਰ ਰਾਹਤ ਸੀਮਤ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਧਰਨਿਆਂ ਦੇ ਨਾਲ <br/>
Ad Position 24