ਜਲੰਧਰ, 24 ਦਸੰਬਰ (ਅ. ਬ.)-ਐਥਲੈਟਿਕਸ ਏਸ਼ੀਆ ਚੈਂਪੀਅਨ ਅਤੇ ਬੀ.ਐਸ.ਐਫ. ਦੇ ਕਮਾਡੈਂਟ ਰਹੇ ਲਹਿੰਬਰ ਸਿੰਘ ਮੰਡੇਰ ਸਦੀਵੀ ਵਿਛੋੜਾ ਦੇ ਗਏ ਹਨ | ਲਹਿੰਬਰ ਸਿੰਘ ਮੰਡੇਰ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ 25 ਦਸੰਬਰ ਨੂੰ ਅਮਰ ਬਾਗ ਸ਼ਮਸ਼ਾਨਘਾਟ ਲਾਡੋਵਾਲੀ ਰੋਡ ਤੋਂ ਗੁਰੂ ਨਾਨਕ ਪੁਰਾ ਸੜਕ ਜਲੰਧਰ ਵਿਖੇ ਕੀਤਾ ਜਾਵੇਗਾ | ਇੱਥੇ ਦੱਸਣਯੋਗ ਹੈ ਕਿ ਲਹਿੰਬਰ ਸਿੰਘ ਮੰਡੇਰ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਮੰਡੇਰ ਐਸ.ਐਸ.ਪੀ. ਵਿਜੀਲੈਂਸ ਜਲੰਧਰ ਵਜੋਂ ਸੇਵਾ ਨਿਭਾਅ ਰਹੇ ਹਨ |