01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਇਮਰਾਨ ਖ਼ਾਨ ਸਿਰਫ਼ ਸਥਾਪਤੀ ਨਾਲ ਗੱਲਬਾਤ ਚਾਹੁੰਦੇ-ਖ਼ਵਾਜਾ ਆਸਿਫ਼ <br/>

Ad Position 21
No active advertisement
ਅਜੀਤ ਡੈਸਕ 26-12-2025

ਅੰਮਿ੍ਤਸਰ, 25 ਦਸੰਬਰ (ਸੁਰਿੰਦਰ ਕੋਛੜ)-ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ 'ਤੇ ਸਿਰਫ਼ ਸਥਾਪਤੀ ਨਾਲ ਗੱਲਬਾਤ ਕਰਨ ਦਾ ਦੋਸ਼ ਲਗਾਇਆ ਹੈ | ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਪੀ. ਟੀ. ਆਈ. ਸੱਚਮੁੱਚ ਗੱਲਬਾਤ ਚਾਹੁੰਦੀ ਹੈ, ਤਾਂ ਉਹ ਪਾਰਟੀ ਦੇ ਆਲੋਚਕ ਹੋਣ ਦੇ ਬਾਵਜੂਦ ਗੱਲਬਾਤ ਕਰਨ ਲਈ ਤਿਆਰ ਹਨ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਘੀ ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪੀ. ਟੀ. ਆਈ. ਪਾਰਟੀ ਨਾਲ ਗੱਲਬਾਤ ਲਈ ਤਿਆਰ ਹੈ | ਹਾਲਾਂਕਿ, ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗੱਲਬਾਤ ਦੇ ਬਹਾਨੇ ਕੋਈ ਵੀ ਬਲੈਕਮੇਲਿੰਗ ਜਾਂ ਗ਼ੈਰਕਾਨੂੰਨੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਲਹਿੰਦੇ ਪੰਜਾਬ ਦੇ ਸਿੱਖਾਂ ਨੂੰ ਮਰੀਅਮ ਨਵਾਜ਼ ਨੇ ਹੈਲਮਟ ਪਾਉਣ ਤੋਂ ਦਿੱਤੀ ਛੂਟ <br/> ਅਗਲੀ ਖ਼ਬਰ ਗੁਰਦੁਆਰਾ ਕੰਗਣ ਘਾਟ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਲੰਗਰ ਦੀ ਸ਼ੁਰੂਆਤ <br/>
Ad Position 24