ਬੱਧਨੀ ਕਲਾਂ, 6 ਸਤੰਬਰ (ਸੰਜੀਵ ਕੋਛੜ)- ਪੰਜਾਬ ਵਿਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਸ਼ ਅਤੇ ਕੁਦਰਤੀ ਕਰੋਪੀ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਆਏ ਹੜ੍ਹਾਂ ਕਾਰਨ ਉੱਥੋਂ ਦੀਆਂ ਫਸਲਾਂ ਅਤੇ ਘਰਾਂ ਵਿਚ ਕਈ ਫੁੱਟ ਪਾਣੀ ਭਰ ਗਿਆ ਤੇ ਲੋਕਾਂ ਨੂੰ ਬੇਬਸ ਹੋ ਕੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠਣ ਲਈ ਮਜਬੂਰ ਹੋਣਾ ਪਿਆ ਤੇ ਕਈਆਂ ਨੂੰ ਘਰਾਂ ਤੋਂ ਬੇਘਰ ਵੀ ਹੋਣਾ ਪਿਆ | ਜਿੱਥੇ ਸਮੁੱਚੇ ਪੰਜਾਬ ਵਲੋਂ ਵੱਖ-ਵੱਖ ਢੰਗਾਂ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਕਸਬਾ ਬੱਧਨੀ ਕਲਾਂ ਦੇ ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਸਮਗਰੀ ਰਵਾਨਾ ਕੀਤੀ ਗਈ | ਇਹ ਸਹਾਇਤਾ ਭੇਜਣ ਵਾਲਿਆਂ ਵਿਚ ਹਰਪ੍ਰੀਤ ਸਿੰਘ ਧਾਲੀਵਾਲ, ਨਰਿੰਦਰ ਤਾਇਲ ਤਾਇਲ ਇਲੈਕਟ੍ਰੋਨਿਕਸ ਵਾਲੇ, ਦਲਜੀਤ ਸਿੰਘ ਧਾਲੀਵਾਲ, ਬਲਕਾਰ ਕੈਨੇਡਾ, ਕਮਲ ਕੈਨੇਡਾ, ਲੱਖਾ ਕੈਨੇਡਾ, ਹਰਮਨ ਕੈਨੇਡਾ, ਅਵਨੀਤ, ਲਾਲੀ, ਕਾਲਾ, ਜਸਵੀਰ ਸਿੰਘ, ਹੈਪੀ ਭੰਗੂ, ਜੱਗੂ, ਸ਼ਰਨ ਢਿੱਲੋਂ, ਵਿਕੀ, ਅਮਨਦੀਪ ਸਿੰਘ ਖਾਲਸਾ ਆਦਿ ਸ਼ਾਮਿਲ ਹਨ |