25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚਾਈਨਾ 'ਚ ਹੋਏ ਸਟਰੌਂਗਮੈਨ ਮੁਕਾਬਲੇ 'ਚ ਹੈਪੀ ਬਰਾੜ ਨੇ ਕਾਂਸੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 07-09-2025
ਮੋਗਾ, 6 ਸਤੰਬਰ (ਜਸਪਾਲ ਸਿੰਘ ਬੱਬੀ)-ਸਲੀਣਾ ਸਿਹਤ ਸੰਭਾਲ ਕੇਂਦਰ ਮੋਗਾ ਦੇ ਮੁੱਖ ਸੰਚਾਲਕ ਹਰਵਿੰਦਰ ਸਿੰਘ ਸਲੀਣਾ ਪ੍ਰਧਾਨ ਵਰਲਡ ਸਟਰੌਂਗਮੈਨ ਇੰਡੀਆ ਨੇ ਦੱਸਿਆ ਕਿ ਚਾਈਨਾ ਵਿਚ ਹੋਈ ਸਟਰੌਂਗਮੈਨ ਮੁਕਾਬਲੇ ਵਿਚ 105 ਕੈਟਾਗਰੀ ਵਿਚ ਹਿੱਸਾ ਲੈਂਦੇ ਹੈਪੀ ਬਰਾੜ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਹੈਪੀ ਬਰਾੜ ਨਵੰਬਰ ਵਿਚ ਹੋਣ ਵਾਲੀ ਵਰਲਡ ਸਟਰੌਂਗਮੈਨ ਚੈਂਪੀਅਨ ਵਿਚ ਹਿੱਸਾ ਲਵੇਗਾ | ਉਨ੍ਹਾਂ ਹੈਪੀ ਬਰਾੜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਮਨੁੱਖ ਲਈ ਬੇਹੱਦ ਜਰੂਰੀ ਹਨ | ਖੇਡਾਂ ਜਰੀਏ ਨੌਜਵਾਨ ਆਪਣਾ ਭਵਿੱਖ ਵੀ ਉੱਜਵਲ ਬਣਾ ਸਕਦੇ | ਹੈਪੀ ਬਰਾੜ ਦੀ ਇਹ ਪ੍ਰਾਪਤੀ ਨੌਜਵਾਨਾਂ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰੇਗੀ | ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਹੈਪੀ ਬਰਾੜ ਦਾ ਪੰਜਾਬ ਪੁੱਜਣ 'ਤੇ ਸਨਮਾਨ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਲੀਣਾ ਸਿਹਤ ਸੰਭਾਲ ਕੇਂਦਰ ਮੋਗਾ ਤੋਂ ਖੇਡ ਗੁਰ ਸਿੱਖ ਕੇ ਕਈ ਖਿਡਾਰੀਆਂ ਨੇ ਵਿਸ਼ਵ ਪੱਧਰ 'ਤੇ ਪਹਿਲਾਂ ਵੀ ਕਾਮਯਾਬੀ ਹਾਸਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਬਰਿੰਦਰ ਕੁਮਾਰ ਤੇ ਟੀਮ ਨੇ ਖਡੂਰ ਸਾਹਿਬ ਦੇ ਪਿੰਡ ਕਰਮੂਵਾਲਾ 'ਚ ਪਸ਼ੂਆਂ ਲਈ ਮੱਕੀ ਦੇ ਸਾਇਲੇਜ ਦਾ ਅੱਠਵਾਂ ਟਰ... ਅਗਲੀ ਖ਼ਬਰ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਨੇ ਹੜ੍ਹ ਪੀੜਤਾਂ ਦੀਆਂ ਜਾਣੀਆਂ ਮੁਸ਼ਕਿਲਾਂ <br/>
Ad Position 24