27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਰਸੀ 'ਤੇ ਵਿਸ਼ੇਸ਼-ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲੇ <br/>

Ad Position 21
No active advertisement
ਅਜੀਤ ਡੈਸਕ 25-09-2025
ਕਿਸ਼ਨਪੁਰਾ ਕਲਾਂ- ਮਹਾਨ ਤਪੱਸਵੀ ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦਾ ਜਨਮ 1940 ਨੂੰ ਨਾਨਕੇ ਪਿੰਡ ਆਸਲ ਉਤਾੜ ਜ਼ਿਲ੍ਹਾ ਅੰਮਿ੍ਤਸਰ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਬੰਤਾ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਹੋਇਆ ਉਨ੍ਹਾਂ ਦਾ ਪਰਿਵਾਰ ਉਸ ਸਮੇਂ ਪਿੰਡ ਕਤਲੂਈ ਕਲਾਂ ਤਹਿ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਰਹਿ ਰਿਹਾ ਸੀ ਪਰ 1947 ਦੀ ਵੰਡ ਸਮੇਂ ਆਪ ਦਾ ਪਰਿਵਾਰ ਪਿੰਡ ਇੱਜ਼ਤ ਵਾਲਾ ਮੋਗਾ ਵਿਖੇ ਆ ਵਸਿਆ ਜੋ ਕਿ ਪਿੰਡ ਜੀਂਦੜਾ ਤੋਂ 2 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇੱਥੇ ਆਪ ਪਿਤਾ ਪੁਰਖੀ ਧੰਦਾ ਖੇਤੀਬਾੜੀ ਕਰਨ ਲੱਗੇ | ਆਪ ਦਾ ਵਿਆਹ ਧਾਰਾ ਸਿੰਘ ਦੀ ਸਪੁੱਤਰੀ ਸੁਖਚੈਨ ਕੌਰ ਨਾਲ ਹੋਇਆ | ਆਪ ਦੇ ਗ੍ਰਹਿ ਤਿੰਨ ਲੜਕੇ ਅਤੇ ਇਕ ਲੜਕੀ ਨੇ ਜਨਮ ਲਿਆ | ਆਪ ਦਾ ਧਿਆਨ ਪ੍ਰਮਾਤਮਾ ਵਿਚ ਹੋਣ ਕਰਕੇ ਖੇਤੀਬਾੜੀ ਵਿਚ ਬਹੁਤਾ ਦਿਲ ਨਾ ਲੱਗਾ | 1977 'ਚ ਘਰ-ਬਾਰ ਤਿਆਗ ਕੇ ਪਿੰਡ ਜੀਂਦੜਾ ਵਿਖੇ ਪੁਰਾਣੀ ਨਹਿਰ ਦੇ ਕੰਢੇ ਆ ਕੇ ਡੇਰਾ ਲਾਇਆ | ਉਸ ਸਮੇਂ ਉੱਥੇ ਨਹਿਰੀ ਮਹਿਕਮੇ ਦੇ ਦੋ ਕਮਰੇ ਸਨ ਤੇ ਆਸੇ ਪਾਸੇ ਸੁੰਨਸਾਨ ਇਲਾਕਾ ਸੀ | ਇੱਥੇ ਡੇਰਾ ਲਾਉਣ ਤੋਂ ਬਾਅਦ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਾ ਸੰਗਤ ਆਪ ਨਾਲ ਜੁੜਦੀ ਗਈ | ਆਪ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਅਕਾਲਸਰ ਦੂਖ ਨਿਵਾਰਨ ਸਾਹਿਬ ਸ਼ੁਰੂ ਕੀਤਾ ਜਿਸ ਦੀ ਕਾਰ ਸੇਵਾ ਬਹੁਤ ਜਲਦੀ ਸੰਪੂਰਨ ਹੋਈ | ਆਪ ਦੇ ਨਾਲ ਯੂ.ਪੀ. ਦੀ ਸੰਗਤ ਜੁੜਨੀ ਸ਼ੁਰੂ ਹੋਈ ਤੇ ਫਿਰ ਯੂ.ਪੀ. ਦੀ ਸੰਗਤ ਦੀ ਬੇਨਤੀ 'ਤੇ ਗੁਰਦੁਆਰਾ ਅਕਾਲਸਰ ਨਿਰਮਲ ਕੁਟੀਆ ਜ਼ਿਲ੍ਹਾ ਪੀਲੀਭੀਤ (ਯੂ.ਪੀ.) ਵਿਚ ਬਣਵਾਇਆ | ਆਪ ਨੇ ਇਲਾਕੇ ਵਿਚ ਵਿੱਦਿਆ ਦਾ ਪਸਾਰ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸੰਸਥਾ ਪਿੰਡ ਜੀਂਦੜਾ ਵਿਚ ਸਥਾਪਿਤ ਕੀਤੀ, ਜਿਸ ਦਾ ਮੋਗਾ ਜ਼ਿਲੇ੍ਹ 'ਚ ਖ਼ਾਸ ਸਥਾਨ ਹੈ | ਆਪ ਨੇ ਅਨੇਕਾਂ ਪ੍ਰਾਣੀਆਂ ਨੂੰ ਅੰਮਿ੍ਤ ਛਕਾ ਕੇ ਗੁਰੂ ਦੇ ਲੜ ਲਾਇਆ | ਆਪ ਨੇ ਧਰਮ ਯੁੱਧ ਮੋਰਚੇ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਸਮੇਂ-ਸਮੇਂ ਲੁਧਿਆਣਾ ਜੇਲ੍ਹ 'ਚ ਆਪਣੇ ਸਾਥੀਆਂ ਸਮੇਤ ਬੰਦੀ ਵੀ ਰਹੇ | ਅੰਤ ਆਪ ਅਨੇਕਾਂ ਪ੍ਰਾਣੀਆਂ ਨੂੰ ਤਾਰਦੇ ਹੋਏ ਸੱਚ ਦਾ ਮਾਰਗ ਦਿਖਾਉਂਦੇ ਹੋਏ 25 ਸਤੰਬਰ 2013 ਨੂੰ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ ਅੱਜ 12ਵੀਂ ਬਰਸੀ ਗੁਰਦੁਆਰਾ ਸ੍ਰੀ ਅਕਾਲਸਰ ਦੂਖ ਨਿਵਾਰਨ ਸਾਹਿਬ ਪਿੰਡ ਜੀਂਦੜਾ ਜ਼ਿਲ੍ਹਾ ਮੋਗਾ ਵਿਖੇ 25 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਮਨਾਈ ਜਾ ਰਹੀ ਹੈ |
-ਅਮੋਲਕ ਸਿੰਘ ਕਲਸੀ

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੁਖਾਨੰਦ ਨੇ ਪਿੰਡ ਥਰਾਜ ਵਿਖੇ ਹੈਲਥ ਵੈੱਲਨੈੱਸ ਕੇਅਰ ਸੈਂਟਰ ਦੀ ਨੀਂਹ ਰੱਖੀ <br/> ਅਗਲੀ ਖ਼ਬਰ ਕਲੱਬ ਵਲੋਂ ਨਵਨਿਯੁਕਤ ਮੈਡੀਕਲ ਅਫ਼ਸਰ ਦਿਲਰਾਜਦੀਪ ਸਿੰਘ ਦਾ ਸਨਮਾਨ <br/>
Ad Position 24