27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਧਾਇਕ ਸੁਖਾਨੰਦ ਨੇ ਪਿੰਡ ਥਰਾਜ ਵਿਖੇ ਹੈਲਥ ਵੈੱਲਨੈੱਸ ਕੇਅਰ ਸੈਂਟਰ ਦੀ ਨੀਂਹ ਰੱਖੀ <br/>

Ad Position 21
No active advertisement
ਅਜੀਤ ਡੈਸਕ 25-09-2025
ਠੱਠੀ ਭਾਈ, 24 ਸਤੰਬਰ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਪਿੰਡ ਥਰਾਜ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਵੈੱਲਨੈਸ ਕੇਅਰ ਸੈਂਟਰ ਦੀ ਨੀਂਹ ਪਿੰਡ ਦੇ ਸਰਪੰਚ ਬੇਅੰਤ ਸਿੰਘ ਪੈਂਟਾ ਸਿੱਧੂ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਰੱਖੀ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਹ ਮਿੰਨੀ ਹਸਪਤਾਲ ਪਿੰਡ ਦੇ ਲੋਕਾਂ ਲਈ ਵੱਡੀ ਸਹੂਲਤ ਬਣੇਗਾ | ਇੱਥੇ ਆਧੁਨਿਕ ਸਿਹਤ ਸਹੂਲਤਾਂ, ਮਹਿਲਾਵਾਂ ਤੇ ਬੱਚਿਆਂ ਲਈ ਖ਼ਾਸ ਇਲਾਜ ਸੇਵਾਵਾਂ, ਟੀਕਾਕਰਨ, ਦਵਾਈਆਂ ਦੀ ਮੁਫ਼ਤ ਉਪਲਬਧਤਾ ਅਤੇ ਲੋਕਾਂ ਦੀ ਸਿਹਤ ਜਾਂਚ ਲਈ ਨਿਯਮਤ ਕੈਂਪ ਲਗਾਏ ਜਾਣਗੇ | ਇਸ ਮੌਕੇ ਜਸਪ੍ਰੀਤ ਸਿੰਘ ਜੱਸੂ ਸਰਪੰਚ ਦੱਲੂਵਾਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪਿੰਡ ਦੇ ਸਰਪੰਚ ਬੇਅੰਤ ਸਿੰਘ ਪੈਂਟਾ ਸਿੱਧੂ, ਸਮੂਹ ਗ੍ਰਾਮ ਪੰਚਾਇਤ ਮੈਂਬਰ, ਚੇਅਰਮੈਨ ਮਨਦੀਪ ਕੋਟਲਾ, ਅੰਤਰਜੀਤ ਸਿੰਘ ਟਿੱਕੂ ਬਰਾੜ ਮੱਲਕੇ ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ, ਤੇਜਿੰਦਰਪਾਲ ਸਿੰਘ ਵਿਰਕ, ਗੁਰਪ੍ਰੀਤ ਸਿੰਘ ਚਹਿਲ, ਸਰਬਜੀਤ ਸਿੰਘ ਚਹਿਲ ਵੈਟਰਨਰੀ ਅਫ਼ਸਰ ਬਾਘਾ ਪੁਰਾਣਾ, ਜਸਪ੍ਰੀਤ ਸਿੰਘ ਜੱਸੂ ਸਰਪੰਚ ਦੱਲੂਵਾਲਾ, ਆਸ-ਪਾਸ ਦੇ ਪਿੰਡਾਂ ਦੇ ਨਿਵਾਸੀ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ | ਲੋਕਾਂ ਨੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੜੀਆਂ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਬਲਾਕ ਪੱਧਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਬਰਸੀ 'ਤੇ ਵਿਸ਼ੇਸ਼-ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲੇ <br/>
Ad Position 24