ਨਿਹਾਲ ਸਿੰਘ ਵਾਲਾ, 25 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਪੰਜਾਬ) ਬਲਾਕ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਸੋਹਣ ਸਿੰਘ ਸੈਦੋਕੇ ਦੀ ਅਗਵਾਈ 'ਚ ਕਾਮਰੇਡ ਗੁਰਬਖਸ਼ ਸਿੰਘ ਯਾਦਗਾਰੀ ਹਾਲ ਨਿਹਾਲ ਸਿੰਘ ਵਾਲਾ ਵਿਖੇ ਹੋਈ | ਮੀਟਿੰਗ ਅਰੰਭ ਕਰਨ ਤੋਂ ਪਹਿਲਾਂ ਡਾਕਟਰ ਰਾਜਵੀਰ ਸਿੰਘ ਰੌਂਤਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਜ਼ਿਲ੍ਹਾ ਜਨਰਲ ਸਕੱਤਰ ਰਜਿੰਦਰ ਸਿੰਘ ਲੋਪੋ, ਡਾਕਟਰ ਰਣਧੀਰ ਸਿੰਘ ਮੀਨੀਆਂ ਨੇ ਕਿਹਾ ਕਿ ਸਾਡਾ ਰੋਜ਼ਗਾਰ ਜਥੇਬੰਦੀ ਦੀ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ ਇਸ ਲਈ ਜਥੇਬੰਦੀ ਦੀ ਮਜ਼ਬੂਤੀ ਜ਼ਰੂਰੀ ਹੈ | ਉਕਤ ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 30 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਜਥੇਬੰਦਕ ਸਿੱਖਿਆ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਖ ਮੰਤਵ ਪੰਜਾਬ ਸਰਕਾਰ ਵਲੋਂ ਸਾਡੀਆਂ ਮੰਗਾਂ ਨੂੰ ਅਣਗੌਲਿਆ ਕਰਨ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਜਾਵੇਗਾ | ਮੀਟਿੰਗ ਨੂੰ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਹਿੰਮਤਪੁਰਾ, ਬਲਾਕ ਸਕੱਤਰ ਅਮਨਪ੍ਰੀਤ ਸਿੰਘ ਦੌਧਰ, ਪੈੱ੍ਰਸ ਸਕੱਤਰ ਭਗਵਾਨ ਸਿੰਘ ਖੋਟੇ, ਬਲਾਕ ਆਗੂ ਸੁਖਵਿੰਦਰ ਗੋਲਣ, ਬਲਾਕ ਆਗੂ ਭਗਵਾਨ ਸਿੰਘ ਰਾਮਾ ਨੇ ਵੀ ਸੰਬੋਧਨ ਕੀਤਾ | ਡਾਕਟਰ ਸੋਹਣ ਸਿੰਘ ਵਲੋਂ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕੇਵਲ ਸਿੰਘ ਮਾਛੀਕੇ, ਜਗਰਾਜ ਸਿੰਘ ਖਾਈ, ਗਗਨ ਡਾਲਾ, ਬਿੱਟੂ ਨਿਹਾਲ ਸਿੰਘ ਵਾਲਾ, ਰਾਮ ਸਿੰਘ ਸੈਦੋਕੇ, ਗੁਰਪ੍ਰੀਤ ਸਿੰਘ ਰੌਂਤਾ, ਰੁਪਿੰਦਰ ਸਿੰਘ ਦੀਦਾਰੇ ਵਾਲਾ, ਚਮਕੌਰ ਸਿੰਘ ਖਾਈ, ਛਿੰਦਰਪਾਲ ਸਿੰਘ ਰਾਊਕੇ, ਜਗਸੀਰ ਸਿੰਘ ਬਿਲਾਸਪੁਰ ਆਦਿ ਹਾਜ਼ਰ ਸਨ |