20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੀ.ਐਸ.ਟੀ. ਦਰਾਂ ਘਟਣ ਦਾ ਲੋਕਾਂ ਨੂੰ ਨਹੀਂ ਮਿਲ ਰਿਹਾ ਲਾਭ-ਬਹਿਰਾਮਕੇ/ਮਸੀਤਾਂ <br/>

Ad Position 21
No active advertisement
ਅਜੀਤ ਡੈਸਕ 28-09-2025
ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖਾਲਸਾ)-ਕੇਂਦਰ ਸਰਕਾਰ ਵਲੋਂ ਭਾਵੇਂ ਕਿ ਜੀ.ਐਸ.ਟੀ. ਦਰਾਂ ਘੱਟ ਕਰਕੇ ਲੋਕਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਗਿਆ ਪਰ ਇਸ ਗੱਲ ਦਾ ਫਾਇਦਾ ਤਾਂ ਹੈ ਜੇਕਰ ਲੋਕਾਂ ਨੂੰ ਤੁਰੰਤ ਹੇਠਲੇ ਪੱਧਰ 'ਤੇ ਘਟੀਆਂ ਹੋਈਆਂ ਦਰਾਂ ਅਨੁਸਾਰ ਸਮਾਨ ਮਿਲੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮਕੇ ਅਤੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਬਾਜ਼ਾਰਾਂ ਵਿਚ ਲੋਕਾਂ ਦੀ ਆਮ ਵਰਤੋਂ ਦਾ ਸਮਾਨ ਦੁਕਾਨਦਾਰਾਂ ਵਲੋਂ ਜੀ.ਐਸ.ਟੀ. ਦਰਾਂ ਘਟਣ ਦੇ ਬਾਵਜੂਦ ਅਜੇ ਵੀ ਪੁਰਾਣੇ ਮੁੱਲ ਦੇ ਹਿਸਾਬ ਨਾਲ ਹੀ ਵੇਚਿਆ ਜਾ ਰਿਹਾ ਹੈ ਤੇ ਤੁਰੰਤ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ | ਆਗੂਆਂ ਕਿਹਾ ਕਿ ਪਹਿਲਾਂ ਜਦੋਂ ਦੁਕਾਨਦਾਰਾਂ ਵਲੋਂ ਸਮਾਨ ਸਟੋਰ ਕੀਤਾ ਹੁੰਦਾ ਸੀ ਤਾਂ ਉਸ ਦੌਰਾਨ ਜਦੋਂ ਕਿਤੇ ਭਾਅ ਵਧ ਜਾਂਦੇ ਸਨ ਤਾਂ ਸਟੋਰ ਕੀਤੇ ਸਮਾਨ ਦਾ ਭਾਅ ਵੀ ਦੁਕਾਨਦਾਰਾਂ ਵਲੋਂ ਵਧਾ ਦਿੱਤਾ ਜਾਂਦਾ ਸੀ ਜਦੋਂ ਕਿ ਹੁਣ ਜਦੋਂ ਭਾਅ ਘਟੇ ਹਨ ਤਾਂ ਹੁਣ ਸਮਾਨ ਦਾ ਭਾਅ ਘੱਟ ਕਿਉਂ ਨਹੀਂ ਕੀਤਾ ਗਿਆ | ਆਗੂਆਂ ਕਿਹਾ ਕਿ ਮੌਜੂਦਾ ਜੀ.ਐਸ.ਟੀ. ਦਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਰੋਜ਼ਮਰਾ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਸਬੰਧਿਤ ਵਿਭਾਗ ਹੇਠਲੇ ਪੱਧਰ 'ਤੇ ਧਿਆਨ ਦੇਵੇ ਤਾਂ ਜੋ ਪਿੰਡਾਂ ਵਿਚੋਂ ਸ਼ਹਿਰਾਂ ਅੰਦਰ ਖਰੀਦੋ ਫਰੋਖਤ ਕਰਨ

Ad Position 22
No active advertisement
ਪਿਛਲੀ ਖ਼ਬਰ ਨਿਧੜਕ ਆਗੂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪਾਰਟੀ ਵਰਕਰਾਂ ਦਾ ਹਮੇਸ਼ਾ ਡਟ ਕੇ ਸਾਥ ਦਿੱਤਾ- ਘਲੋਟੀ, ਗਗੜਾ <br/> ਅਗਲੀ ਖ਼ਬਰ ਏ.ਆਈ. ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਇਤਰਾਜ਼ਯੋਗ ਨਕਲੀ ਵੀਡੀਓ ਨਿੰਦਣਯੋਗ-ਕਿਸਾਨ ਆਗੂ <br/>
Ad Position 24