ਸਮਾਧ ਭਾਈ, 27 ਸਤੰਬਰ (ਜਗਰੂਪ ਸਿੰਘ ਸਰੋਆ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਾਘਾ ਪੁਰਾਣਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਏ ਗਏ ਨੈਤਿਕ ਸਿੱਖਿਆ ਇਮਤਿਹਾਨਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ | ਇਸ ਮੌਕੇ ਖੇਤਰ ਸਕੱਤਰ ਡਾ. ਰਣਜੀਤ ਸਿੰਘ ਜੈਮਲਵਾਲਾ, ਮਾ. ਚਰਨ ਸਿੰਘ ਠੱਠੀ ਭਾਈ ਤੇ ਮਾ. ਗੋਬਿੰਦ ਸਿੰਘ ਸਮਾਧ ਭਾਈ ਨੇ ਦੱਸਿਆ ਕਿ ਖੇਤਰ ਬਾਘਾ ਪੁਰਾਣਾ ਦੇ 46 ਸਕੂਲਾਂ ਦੇ 2600 ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਦਿੱਤਾ ਸੀ | ਜਿਸ ਵਿਚ ਪਹਿਲੇ ਦਰਜੇ 'ਚ ਹਰਿਗੋਬਿੰਦ ਪਬਲਿਕ ਸਕੂਲ ਮਾੜੀ ਮੁਸਤਫਾ ਦੀ ਸਿਮਰਨਪ੍ਰੀਤ ਕੌਰ ਪਹਿਲੇ, ਅਕਾਲ ਅਕੈਡਮੀ ਕਾਲੇਕੇ ਦੇ ਸੁਕੀਰਤ ਸਿੰਘ ਦੂਸਰੇ ਤੇ ਬਾਬਾ ਜਸਵੰਤ ਸਿੰਘ ਇੰਟਰਨੈਸ਼ਨਲ ਸਕੂਲ ਰੌਂਤਾ ਦੇ ਸੁਕੀਰਤ ਸਿੰਘ ਅਤੇ ਹਰਜੋਤ ਕੌਰ ਤੀਸਰੇ ਸਥਾਨ 'ਤੇ ਰਹੇ | ਦਰਜੇ ਦੂਜੇ 'ਚ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮਾੜੀ ਮੁਸਤਫਾ ਦੀ ਤਨਵੀਰ ਕੌਰ ਪਹਿਲੇ, ਅਕਾਲ ਅਕੈਡਮੀ ਕਾਲੇਕੇ ਦੀ ਜੈਸਮੀਨ ਕੌਰ ਦੂਸਰੇ ਤੇ ਸਰਕਾਰੀ ਹਾਈ ਸਕੂਲ ਸੰਗਤਪੁਰਾ ਦੀ ਸੋਨਮਦੀਪ ਕੌਰ ਤੀਸਰੇ, ਅਕਾਲ ਅਕੈਡਮੀ ਕਾਲੇਕੇ ਦੇ ਵੈਸ਼ਨਵੀ ਸ਼ਰਮਾ ਚੌਥੇ ਅਤੇ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੀ ਨਵਦੀਪ ਕੌਰ ਪੰਜਵੇਂ ਸਥਾਨ 'ਤੇ ਰਹੀ | ਤੀਜੇ ਦਰਜੇ 'ਚ ਭਾਈ ਰੂਪ ਚੰਦ ਪਬਲਿਕ ਹਾਈ ਸਕੂਲ ਸਮਾਧ ਭਾਈ ਦੇ ਇੰਦਰਜੀਤ ਸਿੰਘ ਪਹਿਲੇ, ਗੁਰੂ ਹਰਿਗੋਬਿੰਦ ਪਬਲਿਕ ਸਕੂਲ ਰਾਜੇਆਣਾ ਦੀ ਸਿਮਰਨ ਕੌਰ ਦੂਸਰੇ, ਭਾਈ ਰੂਪ ਚੰਦ ਪਬਲਿਕ ਹਾਈ ਸਕੂਲ ਸਮਾਧ ਭਾਈ ਦੀ ਰਮਨਦੀਪ ਕੌਰ ਤੀਸਰੇ, ਪੰਜਾਬ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੀ ਹਰਮਨਦੀਪ ਕੌਰ ਚੌਥੇ ਅਤੇ ਲਾਰੈਂਸ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ ਦੀ ਸੁਨੇਹਪ੍ਰੀਤ ਕੌਰ ਪੰਜਵੇਂ ਸਥਾਨ 'ਤੇ ਰਹੀ | ਇਸ ਮੌਕੇ ਮਾ. ਗੋਬਿੰਦ ਸਿੰਘ ਤੇ ਲਖਵੀਰ ਸਿੰਘ ਕੋਮਲ ਨੇ ਦੱਸਿਆ ਕਿ ਇਸ ਦਿਹਾੜੇ ਨੂੰ ਸਮਰਪਿਤ 'ਤੇਗ ਬਹਾਦਰ ਸਿਮਰਿਐ' ਪੁਸਤਕ 'ਚੋਂ ਮਿਲਦੀਆਂ ਪੇ੍ਰਰਨਾਵਾਂ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਰਬ ਸਾਂਝੀਵਾਲਤਾ ਵਾਲੇ ਮਨੁੱਖੀ ਭਾਈਚਾਰੇ, ਸਹਿਣਸ਼ੀਲਤਾ, ਮਨੁੱਖੀ ਹੱਕਾਂ ਤੇ ਜੀਵਨ ਮਨੋਰਥ ਦੀ ਸੇਧ ਦੀ ਬਹਾਲੀ, ਮਨੁੱਖਤਾ ਦੀ ਖਾਤਰ ਸਵੈ ਬਲੀਦਾਨ ਦੀ ਭਾਵਨਾ ਨੂੰ ਨਵੀਂ ਪੀੜ੍ਹੀ ਤੱਕ ਲਿਜਾਣ ਦਾ ਉਪਰਾਲਾ ਹੈ | ਇਸ ਸਮੇਂ ਰਵਿੰਦਰਜੀਤ ਸਿੰਘ, ਕੁਲਦੀਪ ਸਿੰਘ ਕਾਲੇਕੇ, ਮਨਮੋਹਨ ਸਿੰਘ ਖਾਲਸਾ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਸੁਖਵੀਰ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਤੇਗਵੀਰ ਸਿੰਘ, ਗੁਰਵਿੰਦਰ ਸਿੰਘ, ਹਰਗੋਪਾਲ ਸਿੰਘ, ਸਤਨਾਮ ਸਿੰਘ, ਰਘਬੀਰ ਸਿੰਘ, ਮਾਸਟਰ ਹਰਦੀਪ ਸਿੰਘ ਕਾਲੇਕੇ ਤੋਂ ਇਲਾਵਾ ਖੇਤਰ ਦੇ ਸੇਵਾਦਾਰ ਹਾਜ਼ਰ ਸਨ |