ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ ਅਤੇ ਪ੍ਰਧਾਨ ਪ੍ਰਵੇਸ਼ ਗੋਇਲ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ | ਜਿਸ ਵਿਚ ਉਨ੍ਹਾਂ ਰੋਟਰੀ ਮਿਸ਼ਨ ਤੇ ਪਹਿਰਾ ਦਿੰਦਿਆਂ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਮੈਂਬਰਾਂ ਦੇ ਸਹਿਯੋਗ ਨਾਲ ਮਿਤੀ 30 ਨਵੰਬਰ 2025 ਨੂੰ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਲੱਬ ਪਿਛਲੇ 25 ਸਾਲਾਂ ਤੋਂ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਦਾ ਯਤਨਸ਼ੀਲ ਰਹਿੰਦੀ ਹੈ | ਕਲੱਬ ਨੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸ਼ਹਿਰ ਭਰ ਵਿਚ ਜਨਤਕ ਥਾਵਾਂ 'ਤੇ ਵਾਟਰ ਕੂਲਰ ਲਗਾਏ ਹਨ ਅਤੇ ਸਕੂਲੀ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ | ਇਸ ਮੌਕੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਪ੍ਰਵੇਸ਼ ਗੋਇਲ, ਵਿਨੀਤ ਗੁਪਤਾ, ਪ੍ਰਦੀਪ ਜਿੰਦਲ, ਵਿਨੋਦ ਗਰਗ, ਗੌਰਵ ਮਿੱਤਲ, ਵਿਜਯੰਤ ਗੁਪਤਾ, ਅਸ਼ੋਕ ਬਾਵਾ, ਸੰਜੇ ਗਰਗ, ਰਾਜੀਵ ਸਿੰਗਲਾ, ਮੋਹਿਤ ਕੁਮਾਰ ਸਮੇਤ ਕਲੱਬ ਮੈਂਬਰ ਹਾਜ਼ਰ ਸਨ |