31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਤਰਨ ਤਾਰਨ 'ਚ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ 'ਚ ਇਯਾਲੀ ਤੇ ਬਰਾੜ ਦੀ ਜੋੜੀ ਨੇ ਚੋਣ ਮੁਹਿੰਮ ਸਿਖ਼ਰਾਂ 'ਤੇ ਕੀਤੀ

Ad Position 21
No active advertisement
ਅਜੀਤ ਡੈਸਕ 04-11-2025
ਕੋਟ ਈਸੇ ਖਾਂ, 3 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਤਰਨ ਤਾਰਨ ਹਲਕੇ ਤੋਂ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਨਰਲ ਸਕੱਤਰ ਬਰਜਿੰਦਰ ਸਿੰਘ ਬਰਾੜ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲ਼ੀ ਵਲੋਂ ਧੰੂਆਂਧਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਹਲਕੇ ਦੇ ਲੋਕਾਂ ਨੂੰ ਲਾਮਬੰਦ ਕਰਨ ਤੋਂ ਇਲਾਵਾ ਦੋਨੋਂ ਆਗੂਆਂ ਵਲੋਂ ਆਪਣੇ ਸਾਥੀਆਂ ਤੇ ਸਹਿਯੋਗੀਆਂ 'ਚ ਵੀ ਪੂਰਾ ਜੋਸ਼ ਭਰਿਆ ਜਾ ਰਿਹਾ ਹੈ, ਜਿਸ ਸਦਕਾ ਉਮੀਦਵਾਰ ਮਨਦੀਪ ਸਿੰਘ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ ਪਹੁੰਚੀ ਹੋਈ ਹੈ | ਚੋਣ ਪ੍ਰਚਾਰ ਸਬੰਧੀ ਗੱਲਬਾਤ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਮਨਪ੍ਰੀਤ ਸਿੰਘ ਇਯਾਲ਼ੀ ਨੇ ਕਿਹਾ ਕਿ ਪ੍ਰਚਾਰ ਨਾਲ ਚੋਣ ਮੈਦਾਨ ਦੀ ਹਵਾ ਦਾ ਰੁੱਖ ਸਪੱਸ਼ਟ ਤੌਰ 'ਤੇ ਬਦਲ ਰਿਹਾ ਹੈ ਤੇ ਤਰਨ ਤਾਰਨ ਦੀ ਜਨਤਾ ਪੰਥਕ ਉਮੀਦਵਾਰ ਦੇ ਹੱਕ ਵਿਚ ਹੋਰ ਇੱਕਜੁੱਟ ਹੋ ਰਹੀ ਹੈ | ਚੋਣ ਜਲਸਿਆਂ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲ਼ੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖ ਪੰਥ ਅਤੇ ਪੰਜਾਬੀ ਸੱਭਿਆਚਾਰ ਦੀ ਰੱਖਿਆ ਲਈ ਅੱਗੇ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਈ ਮਨਦੀਪ ਸਿੰਘ ਖ਼ਾਲਸਾ ਇਕ ਸੱਚੇ ਪੰਥਕ ਆਗੂ ਹਨ ਜੋ ਗੁਰਮਤਿ ਆਦਰਸ਼ਾਂ 'ਤੇ ਚਲਦੇ ਹੋਏ ਕੌਮ ਦੀ ਸੇਵਾ ਨੂੰ ਆਪਣਾ ਫ਼ਰਜ਼ ਮੰਨਦੇ ਹਨ | ਇਸ ਮੌਕੇ ਜਨਰਲ ਸਕੱਤਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਤਰਨ ਤਾਰਨ ਦੀ ਧਰਤੀ ਹਮੇਸ਼ਾ ਸ਼ਹਾਦਤਾਂ ਤੇ ਸੇਵਾਵਾਂ ਦੀ ਮਿਸਾਲ ਰਹੀ ਹੈ ਤੇ ਇਸ ਵਾਰ ਵੀ ਲੋਕ ਸਚਾਈ ਤੇ ਪੰਥਕ ਵਿਚਾਰਧਾਰਾ ਦੇ ਸਾਥੀ ਉਮੀਦਵਾਰ ਨੂੰ ਕਾਮਯਾਬ ਕਰਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪੰਜਵੀ ਵਾਰ ਪ੍ਰਧਾਨ ਬਣਨ 'ਤੇ ਪ੍ਰਧਾਨ ਭੁੱਲਰ, ਡੱਲਾ ਵਲੋਂ ਦਿੱਤੀ ਵਧਾਈ ਅਗਲੀ ਖ਼ਬਰ ਜ਼ਿਲ੍ਹਾ ਕਲਰਕ ਐਸੋਸੀਏਸ਼ਨ ਮੋਗਾ ਵਲੋਂ ਭਾਰਤੀ ਮਹਿਲਾ ਕਿ੍ਕਟ ਟੀਮ ਨੂੰ ਵਿਸ਼ਵ ਕੱਪ ਜਿੱਤਣ ਦੀਆਂ ਮੁਬਾਰਕਾਂ
Ad Position 24