ਬਾਘਾ ਪੁਰਾਣਾ, 23 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਸਿਹਤ ਵਿਭਾਗ ਵਲੋਂ ਡੇਂਗੂ ਮੱਛਰ ਦੇ ਫੈਲਾਅ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੈਡੀਕਲ ਅਫ਼ਸਰ ਡਾ. ਸਤਵਿੰਦਰ ਕੌਰ ਬਾਘਾ ਪੁਰਾਣਾ ਦੀ ਰਹਿਨੁਮਾਈ ਹੇਠ ਪਿੰਡ ਕਾਲੇਕੇ 'ਚ ਖ਼ਾਸ ਤੌਰ 'ਤੇ ਸ਼ੱਕੀ ਥਾਵਾਂ 'ਤੇ ਫੋਗਿੰਗ ਕੀਤੀ ਗਈ | ਐਸ.ਆਈ. ਗੁਰਚਰਨ ਸਿੰਘ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਏ.ਐਨ.ਐਮ. ਨਵਜੋਤ ਕੌਰ, ਪੂਰਨ ਸਿੰਘ ਮਲਟੀ ਪਰਪਜ਼ ਹੈਲਥ ਵਰਕਰ, ਪਰਮਜੀਤ ਕੌਰ ਆਸ਼ਾ, ਵੀਰਪਾਲ ਕੌਰ ਆਸ਼ਾ, ਰਾਜਵਿੰਦਰ ਬੀਬੀ ਆਸ਼ਾ, ਜੰਨਤ ਬੀਬੀ ਆਸ਼ਾ, ਸਰਬਜੀਤ ਕੌਰ ਆਸ਼ਾ ਵਰਕਰਜ਼ ਅਤੇ ਬਰੀਡ ਚੈੱਕਰ ਜਗਰੂਪ ਸਿੰਘ ਤੇ ਸੁਰਿੰਦਰ ਸਿੰਘ ਨੇ ਘਰਾਂ ਦੇ ਅੰਦਰ ਫੌਗਿੰਗ ਕੀਤੀ | ਟੀਮ ਨੇ ਪਾਣੀ ਵਾਲੇ ਬਰਤਨ, ਖਾਲੀ ਪਏ ਪਲਾਟਾਂ ਦੀ ਜਾਂਚ ਕੀਤੀ ਤੇ ਟੀਮ ਨੇ ਦੱਸਿਆ ਕਿ ਕਈ ਥਾਵਾਂ 'ਤੇ ਡੇਂਗੂ ਮੱਛਰ ਦੇ ਲਾਰਵੇ ਮਿਲੇ ਹਨ, ਜਿਨ੍ਹਾਂ ਨੂੰ ਤੁਰੰਤ ਨਸ਼ਟ ਕੀਤਾ ਗਿਆ | ਫੋਗਿੰਗ ਮਸ਼ੀਨਾਂ ਰਾਹੀਂ ਸ਼ੱਕੀ ਥਾਵਾਂ 'ਤੇ ਧੂੰਆਂ ਕਰਕੇ ਮੱਛਰਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਕੀਤੀ ਗਈ | ਸਿਹਤ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿਚ ਪਾਣੀ ਇਕੱਠਾ ਨਾ ਹੋਣ ਦੇਣ, ਟੈਂਕੀਆਂ ਤੇ ਬਾਲਟੀਆਂ ਨੂੰ ਢੱਕ ਕੇ ਰੱਖਣ ਤੇ ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਸਾਰੇ ਪਾਣੀ ਵਾਲੇ ਬਰਤਨ ਸਾਫ਼ ਕਰਨਾ ਯਕੀਨੀ ਬਣਾਉਣ |