ਸਮਾਲਸਰ, 23 ਨਵੰਬਰ (ਗੁਰਜੰਟ ਕਲਸੀ ਲੰਡੇ)-ਸਮਾਲਸਰ ਪਿੰਡ ਵਿਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਭਾਰਤੀ ਜਨਤਾ ਪਾਰਟੀ ਇਕਾਈ ਸਮਾਲਸਰ ਦੇ ਸੀਨੀਅਰ ਨੇਤਾ ਹਰਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਨਾਲ ਹੋਈ | ਮੀਟਿੰਗ 'ਚ ਸਮਾਲਸਰ ਦੇ ਕਈ ਪਰਿਵਾਰਾਂ ਨੇ ਦੂਜੀਆਂ ਪਾਰਟੀਆਂ ਵਿਚੋਂ ਆ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਰਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ | ਇਨ੍ਹਾਂ ਲੋਕਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੇ ਉਨ੍ਹਾਂ ਦਾ ਵਿਸ਼ਵਾਸ ਗੁਆ ਲਿਆ ਹੈ | ਇਸ ਮੌਕੇ ਬਿੰਦਰ ਸਿੰਘ ਟੇਲਰ ਦਾ ਸਮੂਹ ਪਰਿਵਾਰ ਤੇ ਰਾਜਵਿੰਦਰ, ਸੀਰਾ, ਲਾਲੀ ਸਿੰਘ, ਹੰਸ ਟੀਰੀ, ਸੁਲੱਖਣ ਸਿੰਘ, ਰਾਜੂ ਸਬਜ਼ੀ ਵਾਲੇ, ਸੋਨੀ, ਰਮਨਦੀਪ ਕੌਰ, ਕੁਲਵਿੰਦਰ, ਰਾਣੀ, ਹੰਸਾ ਸਿੰਘ ਹੋਰ ਪਰਿਵਾਰ ਸ਼ਾਮਲ ਹੋਏ |