ਧਰਮਕੋਟ, 23 ਨਵੰਬਰ (ਪਰਮਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਪੱਧਰ ਦੀ ਮਹੱਤਵਪੂਰਨ ਬੈਠਕ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਦੀ ਅਗਵਾਈ ਹੇਠ ਕੀਤੀ, ਜਿਸ ਵਿਚ ਜ਼ਿਲ੍ਹਾ ਮਹਾਂ ਮੰਤਰੀ ਤੇ ਰਿਟਾਇਰਡ ਐਸ ਪੀ ਮੁਖਤਿਆਰ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਬੈਠਕ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪੂਰੀ ਚਰਚਾ ਕੀਤੀ ਗਈ ਅਤੇ ਵਰਕਰਾਂ ਨੂੰ ਚੋਣ ਪ੍ਰਬੰਧਾਂ ਨੂੰ ਹੋਰ ਤੇਜ਼ ਕਰਨ ਲਈ ਹੁਕਮ ਜਾਰੀ ਕੀਤੇ ਗਏ | ਐਸ ਪੀ ਮੁਖਤਿਆਰ ਸਿੰਘ ਸੰਧੂ ਨੇ ਕਿਰਿਆਸ਼ੀਲਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਹਰ ਸਥਾਨ 'ਤੇ ਮਜ਼ਬੂਤ ਤਰੀਕੇ ਨਾਲ ਚੋਣ ਪ੍ਰਚਾਰ ਕਰੇਗੀ | ਉਨ੍ਹਾਂ ਕਿਹਾ ਕਿ ਹੇਠਲੇ ਪੱਧਰੀਆਂ ਚੋਣਾਂ ਹੀ ਪਾਰਟੀ ਦੀ ਤਾਕਤ ਦਾ ਅਸਲੀ ਦਰਪਣ ਹੁੰਦੀਆਂ ਹਨ, ਇਸ ਲਈ ਸੰਗਠਨ ਦੇ ਹਰ ਵਰਕਰ ਨੂੰ ਕਮਲ ਦੇ ਨਿਸ਼ਾਨ ਦੀ ਜਿੱਤ ਲਈ ਘਰ-ਘਰ ਸੰਪਰਕ ਮੁਹਿੰਮ ਚਲਾਉਣੀ ਚਾਹੀਦੀ ਹੈ | ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਾਰਟੀ ਵਰਕਰਾਂ ਵਿਚ ਬੇਹੱਦ ਉਤਸ਼ਾਹ ਹੈ | ਮੰਡਲ ਪ੍ਰਧਾਨਾਂ ਨੇ ਕਿਹਾ ਕਿ ਵਰਕਰ ਆਪਣੇ-ਆਪਣੇ ਖੇਤਰਾਂ ਵਿਚ ਵੋਟਰਾਂ ਨਾਲ ਸਿੱਧਾ ਸੰਪਰਕ ਮਜ਼ਬੂਤ ਕਰ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਰਹੀਆਂ ਹਨ | ਇਸ ਮੌਕੇ ਗੁਰਨਾਮ ਸਿੰਘ ਮਸੀਤਾਂ, ਜਗਜੀਤ ਸਿੰਘ ਇੰਦਰਗੜ੍ਹ, ਦਵਿੰਦਰ ਸਿੰਘ ਕਿਸ਼ਨਪੁਰਾ ਕਲਾਂ, ਸੁਖਵਿੰਦਰ ਸਿੰਘ ਫ਼ਤਿਹਗੜ੍ਹ ਪੰਚੂਰ, ਗੁਰਮੀਤ ਸਿੰਘ ਸ਼ੇਰਪੁਰ, ਰਘਬੀਰ ਸਿੰਘ ਧਰਮਕੋਟ, ਸੁਖਚੈਨ ਸਿੰਘ ਦਾਤਾ ਰਾਉ, ਵਰਿੰਦਰ ਬੱਬੀ ਸਿੰਘ, ਬਲਵੰਤ ਸਿੰਘ ਨਿਸ਼ਾਨ, ਭੱਟੀ ਸੁਰੈਣ ਸਿੰਘ, ਭਿੰਡਰ ਕਲਾਂ ਸਮੇਤ ਹੋਰ ਕਈ ਵਰਕਰ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਤੋਂ ਹਾਜ਼ਰ ਰਹੇ | ਅੰਤ ਵਿਚ ਐਸ ਪੀ ਮੁਖਤਿਆਰ ਸਿੰਘ ਸੰਧੂ ਅਤੇ ਸ਼ਮਸ਼ੇਰ ਸਿੰਘ ਕੈਲਾ ਨੇ ਸਪਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਸਾਰੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ |