27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਿੰਡ ਥਰਾਜ ਵਾਸੀ ਬਾਪੂ ਗੁਰਦਿਆਲ ਸਿੰਘ ਬਰਾੜ ਨਹੀਂ ਰਹੇ- ਸਸਕਾਰ ਅੱਜ

Ad Position 21
No active advertisement
ਅਜੀਤ ਡੈਸਕ 24-11-2025
ਠੱਠੀ ਭਾਈ, 23 ਨਵੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਦੇ ਨਾਮਵਰ ਬਰਾੜ ਪਰਿਵਾਰ ਹਰਭਗਵਾਨ ਸਿੰਘ ਬਰਾੜ ਕੈਨੇਡਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਬਾਪੂ ਗੁਰਦਿਆਲ ਸਿੰਘ ਬਰਾੜ ਸਦੀਵੀਂ ਵਿਛੋੜਾ ਦਿੰਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਸਿਆਸਤ ਤੋਂ ਉੱਪਰ ਉੱਠ ਕੇ ਸਮੁੱਚੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀਆਂ ਤੇ ਪਿੰਡ ਵਾਸੀਆਂ ਨੇ ਬਰਾੜ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟਾਇਆ | ਹਰਭਗਵਾਨ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਕਿਹਾ ਕਿ ਬਾਪੂ ਗੁਰਦਿਆਲ ਸਿੰਘ ਦਾ ਅੰਤਿਮ ਸਸਕਾਰ 24 ਨਵੰਬਰ ਦਿਨ ਸੋਮਵਾਰ ਨੂੰ ਪਿੰਡ ਥਰਾਜ (ਜ਼ਿਲ੍ਹਾ ਮੋਗਾ) ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ | ਬਾਪੂ ਗੁਰਦਿਆਲ ਸਿੰਘ ਬਰਾੜ ਨਿਮਰ ਸੁਭਾਅ ਵਾਲੇ, ਸੱਚੇ ਧਾਰਮਿਕ ਤੇ ਸੇਵਾ-ਭਾਵਨਾ ਨਾਲ ਭਰਪੂਰ ਵਿਅਕਤੀ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਦਾ 261ਵਾਂ ਸਫ਼ਲ ਰਾਸ਼ਨ ਵੰਡ ਸਮਾਗਮ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਪੱਧਰ ਦੀ ਬੈਠਕ
Ad Position 24