27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੁਰੂ ਨਾਨਕ ਮੋਦੀਖਾਨਾ ਦਾ 261ਵਾਂ ਸਫ਼ਲ ਰਾਸ਼ਨ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀਖਾਨਾ ਜੋ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿਛਲੇ 20 ਸਾਲਾਂ ਤੋਂ ਕੋਈ 80 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਉਂਦੀ ਆ ਰਹੀ ਹੈ | ਇਸ ਵਾਰ ਗੁਰੂ ਨਾਨਕ ਮੋਦੀਖਾਨਾ ਦਾ 261ਵਾਂ ਸਫ਼ਲ ਰਾਸ਼ਨ ਵੰਡ ਸਮਾਗਮ ਹੋਇਆ | ਧਾਰਮਿਕ ਮਰਿਆਦਾ ਅਨੁਸਾਰ ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਕਿ ਬੀਬੀਆਂ ਦੇ ਜਥੇ ਵਲੋਂ ਸਰਵਣ ਕਰਵਾਏ ਗਏ ਤੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਫ਼ਰੀਦਕੋਟ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਗੁਰੂ ਨਾਨਕ ਮੋਦੀਖਾਨਾ ਦੇ 261ਵੇਂ ਰਾਸ਼ਨ ਵੰਡ ਸਮਾਗਮ ਦੌਰਾਨ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਲੋਂ ਸੁਖਦੇਵ ਸਿੰਘ ਸੁੱਖਾ ਰਾਹੀਂ ਸੰਸਥਾ ਲਈ ਗਿਆਰਾਂ ਹਜ਼ਾਰ ਦੀ ਰਾਸ਼ੀ ਵੀ ਭੇਜੀ ਗਈ | ਰਾਸ਼ਨ ਵੰਡਣ ਦੀ ਰਸਮ ਬਾਬਾ ਕੁਲਦੀਪ ਸਿੰਘ ਸੇਖਾ ਤੇ ਮੌਲਵੀ ਮੁਹੰਮਦ ਰਮਜ਼ਾਨ ਹੋਰਾਂ ਵਲੋਂ ਕੀਤੀ ਗਈ | ਇਸ ਮੌਕੇ 'ਤੇ ਬਾਬਾ ਕੁਲਦੀਪ ਸਿੰਘ ਸੇਖਾ ਨੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਸਥਾ ਨੂੰ ਦਾਨ ਰਾਸ਼ੀ ਭੇਜੀ | ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਆਈਆਂ ਹੋਈਆਂ ਸੰਗਤਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਚਰਨ ਸਿੰਘ ਹੀਰੋ ਹਾਂਡਾ, ਹਰਦੇਵ ਸਿੰਘ ਚਾਨਾ, ਰਾਜੂ ਮਹੇਸ਼ਰੀ, ਗੁਰਪ੍ਰੀਤ ਸਿੰਘ ਲਾਲੀ ਰਣੀਆਂ, ਭਜਨ ਸਿੰਘ ਸੱਗੂ, ਗੁਰਚਰਨ ਸਿੰਘ ਚਾਨਾ, ਸੁਮਿੱਤਰ ਸਿੰਘ ਨੈਸਲੇ, ਬਲਦੇਵ ਸਿੰਘ ਸ਼ੇਰੇ ਪੰਜਾਬ ਕਲਾਥ ਵਾਲੇ, ਰਣਜੀਤ ਸਿੰਘ ਮਾਲਵਾ, ਗੁਰਵਿੰਦਰ ਸਿੰਘ ਗੁੱਨੂ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਭਾਜਪਾ ਪ੍ਰਧਾਨ ਤੇ ਸਾਬਕਾ ਕੌਂਸਲਰ ਤਰਲੋਚਨ ਸਿੰਘ ਗਿੱਲ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਪਿੰਡ ਥਰਾਜ ਵਾਸੀ ਬਾਪੂ ਗੁਰਦਿਆਲ ਸਿੰਘ ਬਰਾੜ ਨਹੀਂ ਰਹੇ- ਸਸਕਾਰ ਅੱਜ
Ad Position 24