ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਸਾਬਕਾ ਕੌਂਸਲਰ ਤੇ ਮੈਂਬਰ ਐਫ.ਸੀ.ਆਈ. ਤਰਲੋਚਨ ਸਿੰਘ ਗਿੱਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਅਮਰ ਕੌਰ ਕੱੁਝ ਸਮਾਂ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ | ਉਹ 95 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤਰਲੋਚਨ ਸਿੰਘ, ਪੁੱਤਰਾਂ ਤੇ ਪੋਤਰਿਆਂ ਨੇ ਦਿਖਾਈ | ਇਸ ਸਮੇਂ ਤਰਲੋਚਨ ਸਿੰਘ ਗਿੱਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਤੇ ਮਾਤਾ ਅਮਰ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ, ਅਨਿਲ ਬਾਂਸਲ ਸਾਬਕਾ ਸੀਨੀਅਰ ਡਿਪਟੀ ਮੇਅਰ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ. ਤੇ ਖੇਡ ਪ੍ਰਮੋਟਰ, ਵਿਨੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਤੇ ਪ੍ਰਭਾਰੀ ਸ੍ਰੀ ਮੁਕਤਸਰ ਸਾਹਿਬ, ਦੇਵ ਪਿ੍ਆ ਤਿਆਗੀ ਸੀਨੀਅਰ ਭਾਜਪਾ ਆਗੂ ਤੇ ਚੇਅਰਮੈਨ ਰਾਈਟਵੇ ਏਅਰਿਲੰਕਸ, ਬੋਹੜ ਸਿੰਘ ਸੀਨੀਅਰ ਭਾਜਪਾ ਆਗੂ, ਮਿਹਰਬਾਨ ਸਿੰਘ ਬਿੱਟੂ, ਅਮਰਜੀਤ ਸਿੰਘ ਕਲਕੱਤਾ, ਰਜਿੰਦਰ ਕੋਹਲੀ, ਹਿਤੇਸ਼ ਗੁਪਤਾ ਭਾਜਪਾ ਆਗੂ, ਰਣਜੀਤ ਸਿੰਘ ਰਾਜਾ, ਗਵਰਧਨ ਪੋਪਲੀ ਸਾਬਕਾ ਕੌਂਸਲਰ, ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਕੌਂਸਲਰ, ਦਲਜੀਤ ਸਿੰਘ ਭੁੱਲਰ ਸਾਬਕਾ ਇੰਸਪੈਕਟਰ ਰੋਡਵੇਜ਼, ਰਣਜੀਤ ਸਿੰਘ ਮਾਲਵਾ, ਜਸਵਿੰਦਰ ਸਿੰਘ, ਡਾ. ਨਵਦੀਪ ਸਿੰਘ ਬਰਾੜ ਸਾਬਕਾ ਐਸ.ਐਮ.ਓ., ਲੱਕੀ ਗਿੱਲ ਉੱਘੇ ਸਮਾਜ ਸੇਵੀ, ਮਨਜੀਤ ਸਿੰਘ ਮਾਨ ਸਾਬਕਾ ਕੌਂਸਲਰ ਤੇ ਮੈਂਬਰ ਪੀ.ਪੀ.ਸੀ., ਰਾਕੇਸ਼ ਭੱਲਾ ਸੀਨੀਅਰ ਭਾਜਪਾ ਆਗੂ, ਗੁਰਜੰਟ ਸਿੰਘ ਰਾਮੂੰਵਾਲਾ ਸੀਨੀਅਰ ਅਕਾਲੀ ਆਗੂ, ਧਰਵਿੰਦਰ ਸਿੰਘ ਰੱਖੜਾ, ਰਣਜੀਤ ਸਿੰਘ ਰਾਜਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |