ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਦੁੱਗਾ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ, ਵੀਰ ਸਿੰਘ ਮੋਗਾ, ਪਰਵਿੰਦਰ ਸਿੰਘ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਹਰਪਾਲ ਸਿੰਘ, ਬੇਅੰਤ ਸਿੰਘ ਭਾਂਬਰੀ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਾਰਥਿਕ ਯਤਨਾਂ ਤੇ ਮਿਹਨਤ ਨਾਲ ਬਣੀ ਲੈਕਚਰਾਰ ਕੇਡਰ ਦੀ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ | ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲੰਬੇ ਸਮੇਂ ਤੋਂ ਪਿ੍ੰਸੀਪਲਾਂ ਦੀਆਂ ਲਗਭਗ 50 ਫ਼ੀਸਦੀ ਪੋਸਟਾਂ ਖ਼ਾਲੀ ਪਈਆਂ ਹਨ | ਪਿ੍ੰਸੀਪਲ ਨਾ ਹੋਣ ਕਾਰਨ ਸਕੂਲਾਂ ਦੇ ਕੰਮਕਾਜ ਤੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈਂਦਾ ਹੈ | ਆਗੂਆਂ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਪੰਜਾਬ ਤੋਂ ਮੰਗ ਕੀਤੀ ਕਿ ਹੁਣ ਜਦੋਂ ਲੈਕਚਰਾਰ ਕੇਡਰ ਦੀ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ ਤਾਂ ਲੈਕਚਰਾਰ ਤੋਂ ਪਿ੍ੰਸੀਪਲ ਦੀਆਂ ਤਰੱਕੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ | ਆਗੂਆਂ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਰਾਖਵਾਂਕਰਨ ਨੀਤੀ ਦੀ ਉਲੰਘਣਾ ਹੋਣ ਕਾਰਨ ਸਾਰੇ ਕੇਡਰਾਂ ਭਾਵ ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ., ਮਾਸਟਰ, ਹੈੱਡਮਾਸਟਰ, ਲੈਕਚਰਾਰ ਅਤੇ ਪਿ੍ੰਸੀਪਲ ਕੇਡਰ ਵਿਚ ਪੈਦਾ ਹੋਇਆ ਬੈਕਲਾਗ ਵੀ ਤੁਰੰਤ ਭਰਿਆ ਜਾਵੇ | ਇਸ ਸਮੇਂ ਮੀਤ ਪ੍ਰਧਾਨ ਲੈਕ. ਸੁਨੀਲ ਕੁਮਾਰ, ਵਿਜੇ ਮਾਨਸਾ, ਪਰਮਿੰਦਰ ਗੁਰਦਾਸਪੁਰ, ਹਰਜਿੰਦਰ ਪੁਰਾਣੇ ਵਾਲਾ, ਦੇਸ ਰਾਜ, ਲੈਕ. ਦੇਵਰਾਜ, ਰਛਪਾਲ ਸਿੰਘ, ਹਰਦੀਪ ਤੂਰ, ਦੀਪਕ ਕੁਮਾਰ, ਸੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਹਰਬੰਸ ਲਾਲ ਜਲੰਧਰ, ਗੁਰਟੇਕ ਸਿੰਘ, ਅਮਿੰਦਰਪਾਲ ਮੁਕਤਸਰ, ਪਰਸ਼ਨ ਬਠਿੰਡਾ, ਸੁੱਖਪਾਲ ਬਕਰਾਹਾ, ਰਾਮ ਕਿਸ਼ਨ ਪੱਲੀ ਝਿੱਕੀ, ਕੁਲਵੰਤ ਦਸੂਹਾ, ਬਲਬੀਰ ਸਿੰਘ ਤਰਨਤਾਰਨ, ਪਰਮਜੀਤ ਪਠਾਨਕੋਟ, ਗੁਰਜੰਟ ਭੁਰਥਲਾ, ਗੁਰਜੈਪਾਲ ਸਿੰਘ, ਹਰਵਿੰਦਰ ਮਾਰਸ਼ਲ, ਸੁਖਰਾਜ ਮਾਹਲ, ਅਵਤਾਰ ਮੱਟੂ, ਕੁਲਵਿੰਦਰ ਬਿੱਟੂ, ਕੰਵਲਜੀਤ ਭਵਾਨੀਗੜ੍ਹ, ਜਸਵੀਰ ਬਰਨਾਲਾ, ਰਣਦੀਪ ਮਲੇਰਕੋਟਲਾ ਹਾਜ਼ਰ ਸਨ |