18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜ਼ੀ ਐਜੂਕੇਸ਼ਨ ਧਰਮਕੋਟ ਨੇ ਲਗਵਾਏ ਆਸਟੇ੍ਰਲੀਆ ਦੇ ਵਿਜ਼ਟਰ ਵੀਜ਼ੇ

Ad Position 21
No active advertisement
ਅਜੀਤ ਡੈਸਕ 25-11-2025
ਧਰਮਕੋਟ, 24 ਨਵੰਬਰ (ਪਰਮਜੀਤ ਸਿੰਘ)-ਜੀ ਐਜੂਕੇਸ਼ਨ ਧਰਮਕੋਟ ਸੰਸਥਾ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਇਸੇ ਤਹਿਤ ਹੀ ਸੰਸਥਾ ਵਲੋਂ ਸੁਰਿੰਦਰ ਸਿੰਘ ਤੇ ਕਮਲਜੀਤ ਕੌਰ ਵਾਸੀ ਨੂਰਪੁਰ ਹਕੀਮਾਂ ਦਾ ਆਸਟੇ੍ਰਲੀਆ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ | ਸੰਸਥਾ ਦੀ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਅਮਰਿੰਦਰ ਸਿੰਘ ਸੈਂਡੀ ਨੇ ਕਿਹਾ ਕਿ ਵਿਦੇਸ਼ 'ਚ ਘੁੰਮਣ ਫਿਰਨ, ਪੜ੍ਹਾਈ ਕਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਤੇ ਮਾਪਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਤੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਕੇਸ ਨਾਲ ਕਿਸੇ ਨੂੰ ਵੀਜ਼ਾ ਲਗਵਾਉਣ ਵਿਚ ਮੁਸ਼ਕਿਲ ਨਹੀਂ ਆਉਂਦੀ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਧੜਾਧੜ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਇਹ ਵੀਜ਼ੇ ਸਿਰਫ 10 ਦਿਨਾਂ ਵਿਚ ਆਏ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਦੀ ਇਕੋ ਛੱਤ ਹੇਠ ਹਵਾਈ ਟਿਕਟਾਂ, ਵੈਸਟਰਨ ਯੂਨੀਅਨ, ਆਇਲਟਸ, ਇਮੀਗੇ੍ਰਸ਼ਨ, ਪੀ.ਟੀ.ਈ, ਇੰਡੋੋ-ਕੈਨੇਡੀਅਨ ਬੱਸ ਬੁਕਿੰਗ ਤੇ ਪਾਸਪੋਰਟ ਅਪਲਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਮਨਵੀਰ ਸਿੰਘ, ਮਨਜੋਤ ਕੌਰ, ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ ਮਨੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰੀ ਸਿੰਘ ਖਾਈ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਕਾਂਗਰਸ ਹੋਵੇਗੀ ਹੋਰ ਮਜ਼ਬੂਤ-ਬਨਾਰਸੀ ਦਾਸ ਕੱਕੜ ਅਗਲੀ ਖ਼ਬਰ ਜ਼ਿਲ੍ਹਾ ਮੋਗਾ ਦੀ 30ਵੀਂ ਵਰ੍ਹੇਗੰਢ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਰਹਿਨੁਮਾਈ ਹੇਠ ਮਨਾਈ
Ad Position 24