18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜ਼ਿਲ੍ਹਾ ਮੋਗਾ ਦੀ 30ਵੀਂ ਵਰ੍ਹੇਗੰਢ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਰਹਿਨੁਮਾਈ ਹੇਠ ਮਨਾਈ

Ad Position 21
No active advertisement
ਡੀ.ਸੀ. ਦਫ਼ਤਰ ਮੋਗਾ ਵਿਖੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮਨਾਈ ਮੋਗਾ ਜ਼ਿਲ੍ਹਾ ਬਣਨ ਦੀ 30ਵੀਂ ਵਰ੍ਹੇਗੰਢ ਮੌਕੇ ਉਸ ਸਮੇਂ ਦੇ ਸੇਵਾ-ਮੁਕਤ ਮੁਲਾਜ਼ਮਾਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਤੇ ਯੂਨੀਅਨ ਦੇ ਮੈਂਬਰ | ਤਸਵੀਰ: ਹਰਜੀਤ ਸਿੰਘ <br/> 25-11-2025
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-24 ਨਵੰਬਰ ਨੂੰ ਜ਼ਿਲ੍ਹਾ ਮੋਗਾ ਹੋਂਦ ਵਿਚ ਆਇਆ ਸੀ ਜਿਸ ਦੇ ਅੱਜ 30 ਸਾਲ ਪੂਰੇ ਹੋਣ 'ਤੇ 30ਵੀਂ ਵਰ੍ਹੇਗੰਢ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਰਹਿਨੁਮਾਈ ਹੇਠ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਮਨਾਈ ਗਈ | ਸਮਾਗਮ ਵਿਚ ਸਮੁੱਚੇ ਡੀ.ਸੀ. ਦਫ਼ਤਰ ਮੋਗਾ ਦੇ ਅਮਲੇ ਤੋਂ ਇਲਾਵਾ ਸਾਲ 1995 ਤੋਂ ਹੁਣ ਤੱਕ ਦੇ ਡੀ.ਸੀ. ਦਫ਼ਤਰ ਮੋਗਾ ਦੇ ਰਿਟਾਇਰਡ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਸਮਾਗਮ 'ਚ ਉਨ੍ਹਾਂ ਵਲੋਂ ਜ਼ਿਲ੍ਹਾ ਸ਼ੁਰੂ ਕਰਨ ਸਮੇਂ ਆਈਆਂ ਮੁਸ਼ਕਲਾਂ ਤੇ ਤਜਰਬਾ ਸਾਂਝਾ ਕੀਤਾ ਗਿਆ | ਡਿਪਟੀ ਕਮਿਸ਼ਨਰ ਮੋਗਾ ਵਲੋਂ ਸਾਰੇ ਰਿਟਾਇਰ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ.ਆਰ.ਓ. ਮੋਗਾ ਲਕਸੇ ਗੁਪਤਾ, ਸੁਪਰਡੈਂਟ ਗਰੇਡ-1 ਜੁਗਿੰਦਰ ਜ਼ੀਰਾ, ਸੁਪਰਡੈਂਟ ਗਰੇਡ-2 ਪ੍ਰਵੀਨ ਕੁਮਾਰ, ਸੁਪਰਡੈਂਟ ਗਰੇਡ-2 ਗੁਰਮੇਲ ਸਿੰਘ, ਸੁਪਰਡੈਂਟ ਗਰੇਡ-2 ਹਰਮੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਸਿੱਧੂ, ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਕੁਮਾਰ, ਸਮੂਹ ਜ਼ਿਲ੍ਹਾ ਬਾਡੀ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਮੋਗਾ ਤੇ ਸਮੂਹ ਡੀ.ਸੀ. ਦਫ਼ਤਰ ਦੇ ਕਰਮਚਾਰੀ ਸ਼ਾਮਿਲ ਹੋਏ | ਅੰਤ 'ਚ ਇਸ ਪ੍ਰੋਗਰਾਮ 'ਚ ਆਏ ਸਮੂਹ ਵਿਅਕਤੀਆਂ ਦਾ ਧੰਨਵਾਦ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਤਰੱਕੀ ਲਈ ਆਪਣੇ-ਆਪਣੇ ਪੱਧਰ 'ਤੇ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜ਼ੀ ਐਜੂਕੇਸ਼ਨ ਧਰਮਕੋਟ ਨੇ ਲਗਵਾਏ ਆਸਟੇ੍ਰਲੀਆ ਦੇ ਵਿਜ਼ਟਰ ਵੀਜ਼ੇ ਅਗਲੀ ਖ਼ਬਰ ਗਲਤ ਵਾਰਡਬੰਦੀ ਦੇ ਖ਼ਿਲਾਫ਼ ਮੈਦਾਨ 'ਚ ਉੱਤਰੀ ਸਿਵਲ ਸੁਸਾਇਟੀ ਮੋਗਾ
Ad Position 24