ਮੋਗਾ, 24 ਨਵੰਬਰ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਪੰਜਾਬ ਐਂਡ ਸਿੰਧ ਬੈਂਕ ਦੁੱਨੇਕੇ (ਮੋਗਾ) ਵਿਖੇ ਡਾਇਰੈਕਟਰ ਗੌਰਵ ਕੁਮਾਰ ਦੀ ਅਗਵਾਈ ਹੇਠ ਚੱਲ ਰਹੇ ਜੂਟ ਬੈਗ ਸਿਖਲਾਈ ਪ੍ਰੋਗਰਾਮ ਤਹਿਤ 14 ਰੋਜ਼ਾ, ਬੈਚ 315 ਦੇ 35 ਸਿਖਿਆਰਥੀਆਂ ਨੂੰ ਸਿਖਲਾਈ ਸਮਾਪਤ ਹੋਣ 'ਤੇ ਮੁੱਖ ਮਹਿਮਾਨ ਸਰਪੰਚ ਕਰਮਜੀਤ ਕੌਰ ਧੂੜਕੋਟ ਰਣਸੀਂਹ, ਜਤਿੰਦਰ ਸਿੰਘ ਨਿੰਦੀ ਧੂੜਕੋਟ ਰਣਸੀਂਹ, ਕੁਆਰਡੀਨੇਟਰ ਜਗਦੀਪ ਸਿੰਘ ਸਮਾਧ ਭਾਈ, ਬੇਅੰਤ ਕੌਰ ਚੀਮਾ, ਗੁਰਮੀਤ ਕੌਰ ਧੂੜਕੋਟ ਰਣਸੀਂਹ, ਡੀ.ਐਸ.ਟੀ. ਸੀਮਾ, ਸੁਖਦੇਵ ਸਿੰਘ, ਸੁਭਾਸ਼ ਚੰਦਰ, ਰਮਨਦੀਪ ਕੌਰ ਨੇ ਸਰਟੀਫਿਕੇਟ ਵੰਡੇ | ਇਸ ਮੌਕੇ ਜਗਦੀਪ ਸਿੰਘ ਸਮਾਧ ਭਾਈ, ਬੇਅੰਤ ਕੌਰ ਚੀਮਾ ਨੇ ਚੱਲ ਰਹੇ ਮੁਫ਼ਤ ਕੋਰਸਾਂ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਆਰਸੇਟੀ ਤੋਂ ਸਿਖਲਾਈ ਹਾਸਲ ਕਰ ਕੇ ਆਪਣਾ ਕਾਰੋਬਾਰ ਪ੍ਰਫੁੱਲਿਤ ਕਰਨ | ਕੈਂਪ 'ਚ ਧੂੜਕੋਟ ਰਣਸੀਂਹ, ਹਿੰਮਤਪੁਰਾ, ਗਾਜੀਆਣਾ ਦੇ ਸਿਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ |