ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਖੇਡ ਸਮਾਗਮ ਜੀਲਟ-2025 ਮੋਬਾਈਲ ਤੋਂ ਮੈਦਾਨ ਥੀਮ ਦੇ ਅੰਤਰਗਤ ਬੀਤੇ ਕੱਲ੍ਹ ਕਰਵਾਇਆ ਗਿਆ | ਸਮਾਗਮ 'ਚ ਡਾ. ਸੰਜੀਵ ਗੋਇਲ ਰਜਿਸਟਰਾਰ ਬੋਰਡ ਆਫ਼ ਆਯੁਰਵੈਦਿਕ ਯੂਨਾਨੀ ਸਿਸਟਮ ਆਫ਼ ਮੈਡੀਸਨ ਪੰਜਾਬ ਚੰਡੀਗੜ੍ਹ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਾਰਤੀ ਮਹਿਲਾ ਕਿ੍ਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਭੁੱਲਰ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਸੈਣੀ, ਰੇਸ਼ਮ ਸਿੰਘ ਬਰਾੜ ਕੈਨੇਡਾ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਡਾ. ਪ੍ਰੇਮ ਸਿੰਘ, ਬਲਦੇਵ ਸਿੰਘ ਚੇਅਰਮੈਨ ਆਈ.ਟੀ.ਆਈ. ਮੋਗਾ ਵੀ ਵਿਸ਼ੇਸ਼ ਤੌਰ 'ਤੇ ਸਮਾਗਮ ਦੀ ਸ਼ਾਨ ਵਧਾਉਣ ਲਈ ਪਹੁੰਚੇ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਤੇ ਡਾ. ਸੰਜੀਵ ਗੋਇਲ ਨੇ ਜੋਤੀ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਕੂਲ ਦੇ ਜਰਨਲ ਸੈਕਟਰੀ ਪਰਮਜੀਤ ਕੌਰ, ਵਾਈਸ ਪ੍ਰੈਜ਼ੀਡੈਂਟ ਡਾ. ਇਕਬਾਲ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਹਰਪ੍ਰੀਤ ਕੌਰ ਸਹਿਗਲ ਵੀ ਹਾਜ਼ਰ ਸਨ | ਇਸ ਤੋਂ ਬਾਅਦ ਸ਼ਬਦ ਗਾਇਣ ਦੁਆਰਾ ਸਮਾਗਮ ਨੂੰ ਅੱਗੇ ਵਧਾਇਆ ਗਿਆ | ਸਕੂਲ ਦੀ ਤਾਈਕਵਾਂਡੋ ਟੀਮ ਨੇ ਤਾਈਕਵਾਡੋ ਸ਼ੋਅ ਪੇਸ਼ ਕੀਤਾ | ਕਿ੍ਸ਼ਨ ਦੀ ਰਾਸ-ਲੀਲ੍ਹਾ ਨੂੰ ਬੱਚਿਆਂ ਨੇ ਆਪਣੀ ਕੋਰੀਉਗਰਾਫ਼ੀ ਵਿਚ ਦਿਖਾਇਆ | ਸਕੂਲ ਦੀਆਂ ਵਿਦਿਆਰਥਣਾਂ ਰੀਆ ਤੇ ਗੁਨਰੀਤ ਕੌਰ ਨੇ ਸਕੂਲ ਰਿਪੋਰਟ ਪੜ੍ਹੀ | ਨਰਸਰੀ ਤੇ ਐਲ.ਕੇ.ਜੀ. ਕਲਾਸ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਐਰੋਬਿਕਸ ਸ਼ੋਅ ਪੇਸ਼ ਕੀਤਾ | ਸੱਤਵੀਂ ਤੇ ਅੱਠਵੀਂ ਕਲਾਸ ਦੇ ਲੜਕਿਆਂ ਦੇ ਸੌ ਮੀਟਰ ਰੇਸ ਦੇ ਮੁਕਾਬਲੇ ਹੋਏ | ਇਸ ਮੌਕੇ ਪੰਜਾਬੀ ਸਿਨੇਮਾ ਦੀਆਂ ਮਹਾਨ ਹਸਤੀਆਂ ਜਸਵਿੰਦਰ ਭੱਲਾ, ਰਾਜਵੀਰ ਜਵੰਦਾ ਤੇ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ | ਪੰਜਾਬੀ ਸਭਿਆਚਾਰ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਨੇ ਸਭ ਦਾ ਮਨ ਮੋਹ ਲਿਆ | ਸਮਾਗਮ ਦੇ ਅੰਤ ਵਿਚ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਤੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |