18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਉੱਘੇ ਗ਼ਜ਼ਲਗੋ ਪਾਲ ਗੁਰਦਾਸਪੁਰੀ ਚੌਥੇ ਗੁਰਚਰਨ ਸਿੰਘ ਤਖ਼ਤਰ ਯਾਦਗਾਰੀ ਗ਼ਜ਼ਲ ਅਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 25-11-2025
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਗੁਰਚਰਨ ਸਿੰਘ ਤਖ਼ਤਰ ਯਾਦਗਾਰੀ ਸਾਹਿਤਕ ਮੰਚ ਮੋਗਾ ਵਲੋਂ ਉੱਘੇ ਗ਼ਜ਼ਲਗੋ ਗੁਰਚਰਨ ਸਿੰਘ ਤਖ਼ਤਰ ਦੀ ਯਾਦ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਗ਼ਜ਼ਲ ਸਕੂਲ ਦੇ ਜਾਂ ਨਸ਼ੀਨ ਪਾਲ ਗੁਰਦਾਸਪੁਰੀ ਨੂੰ ਚੌਥੇ ਗੁਰਚਰਨ ਸਿੰਘ ਤਖ਼ਤਰ ਯਾਦਗਾਰੀ ਗ਼ਜ਼ਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਅਵਾਰਡ ਗੁਰਚਰਨ ਸਿੰਘ ਤਖ਼ਤਰ ਦੀ ਬੇਟੀ ਏਕਤਾ ਸਿੰਘ ਭੁਪਾਲ ਅਤੇ ਗੁਰਪ੍ਰੀਤ ਸਿੰਘ ਭੁਪਾਲ ਵਲੋਂ ਭੇਟ ਕੀਤਾ ਗਿਆ, ਜਿਸ ਵਿਚ ਨਗਦ ਰਾਸ਼ੀ, ਲੋਈ ਅਤੇ ਸਨਮਾਨ ਪੱਤਰ ਭੇਟ ਕੀਤੇ ਗਏ | ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਗ਼ਜ਼ਲ ਸਮਰਾਟ ਬਲਬੀਰ ਸਿੰਘ ਸੈਣੀ, ਨਿਕਾਸ਼ ਚਿੱਤੇਵਾਣੀ, ਸੁਰਜੀਤ ਸਾਜਨ, ਰਵੀਕਾਂਤ ਸ਼ੁਕਲਾ, ਹਰਵਿੰਦਰ ਰੋਡੇ, ਰਣਧੀਰ ਸਿੰਘ ਮਾਹਲਾ, ਰਜਨੀ ਵਾਲੀਆ ਕਪੂਰਥਲਾ, ਮੁਖਤਾਰ ਚੰਦੀ, ਮਨਜੀਤ ਮੀਸ਼ਾ, ਸੁਖਦੇਵ ਸਿੰਘ ਭੱਟੀ, ਪਰਸ਼ੋਤਮ ਪੱਤੋ, ਲਾਲੀ ਕਰਤਾਰਪੁਰੀ, ਮੰਗਲ ਮੀਤ ਪੱਤੋ, ਸੋਨੀ ਮੋਗਾ, ਸਾਗਰ ਸਫ਼ਰੀ, ਕੈਪਟਨ ਜਸਵੀਰ ਸਿੰਘ ਚੰਦੀ, ਸਤਪਾਲ ਕੌਰ ਅਤੇ ਭੁਪਾਲ ਪਰਿਵਾਰ ਵਿਚੋਂ ਜੀਤ ਸਿੰਘ ਭੁਪਾਲ, ਮਨਜੀਤ ਕੌਰ ਭੁਪਾਲ, ਕੁਲਵੰਤ ਸਿੰਘ ਕੈਨੇਡਾ, ਰੁਪਿੰਦਰ ਕੌਰ ਤਖ਼ਤਰ, ਗੁਰਮੀਤ ਕੌਰ, ਸੁਖਮੰਦਰ ਕੌਰ, ਸੁਖਜੀਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ | ਪਰਮਜੀਤ ਧਾਲੀਵਾਲ ਨੇ ਏਕਤਾ ਸਿੰਘ ਭੁਪਾਲ ਅਤੇ ਗੁਰਚਰਨ ਸਿੰਘ ਤਖ਼ਤਰ ਦੀਆਂ ਗ਼ਜ਼ਲਾਂ ਦਾ ਗਾਇਣ ਕੀਤਾ ਅਤੇ ਵੰਸ਼ਦੀਪ ਸਿੰਘ ਭੁਪਾਲ ਨੇ ਉਨ੍ਹਾਂ ਦਾ ਸਾਥ ਦਿੱਤਾ | ਇਸ ਸਮੇਂ ਤਖ਼ਤਰ ਸਾਹਿਬ ਦੀਆਂ ਗ਼ਜ਼ਲਾਂ ਅਤੇ ਜੀਵਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜੀ.ਟੀ.ਬੀ. 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਖੇਡ ਸਮਾਗਮ ਜੀਲਟ-2025 ਆਪਣੀ ਛਾਪ ਛੱਡਦਾ ਸਮਾਪਤ
Ad Position 24