ਕੋਟਕਪੂਰਾ, 24 ਨਵੰਬਰ (ਮੇਘਰਾਜ)-ਬੀਤੇ ਦਿਨੀਂ ਡੇਰਾ ਦਰਿਆ ਗਿਰੀ ਨਜ਼ਦੀਕ ਛੱਪੜ 'ਚ ਸੁੱਟੇ ਜਾ ਰਹੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਲਿਆ ਕੇ ਕੂੜੇ ਸਬੰਧੀ ਮੁਹੱਲਾ ਵਾਸੀਆਂ ਨੇ ਰੋਸ ਜ਼ਾਹਿਰ ਕੀਤਾ ਸੀ ਜਿਸ ਦੌਰਾਨ ਕੂੜੇ ਦੀਆਂ ਟਰਾਲੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਜਦ ਤੱਕ ਕੂੜਾ ਸੁੱਟਣ ਦਾ ਪੱਕਾ ਹੱਲ ਨਹੀਂ ਨਿਕਲਦਾ ਤਦ ਤੱਕ ਕੂੜੇ ਦੀਆਂ ਭਰੀਆ ਟਰਾਲੀਆਂ ਨੂੰ ਉਕਤ ਜਗ੍ਹਾ 'ਤੇ ਕੂੜਾ ਸੁੱਟਣ ਤੋਂ ਮੁਹੱਲਾ ਵਾਸੀਆਂ ਨੇ ਰੋਕ ਦਿੱਤਾ ਸੀ | ਅੱਜ ਸਥਿਤੀ ਦਾ ਜਾਇਜ਼ਾ ਲੈਣ ਲਈ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਤੇ ਸੈਨਟਰੀ ਇੰਸਪੈਕਟਰ ਪ੍ਰੇਮ ਕੁਮਾਰ ਤੇ ਨੰਦ ਲਾਲ ਸਮੇਤ ਹੋਰ ਵੀ ਕਰਮਚਾਰੀ ਪੁੱਜੇ | ਇਸ ਮੌਕੇ ਮੁਹੱਲਾ ਵਾਸੀ ਸਵਰਨ ਸਿੰਘ ਵਿਰਦੀ, ਅਸ਼ਵਨੀ ਕੁਮਾਰ, ਸਿੰਦਰ ਸਿੰਘ ਬਾਬਾ ਸਮੇਤ ਹੋਰਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ ਤੋਂ ਕੂੜੇ ਨਾਲ ਭਰੀਆਂ ਟਰਾਲੀਆਂ ਛੱਪੜ 'ਚ ਸੁੱਟੀਆਂ ਜਾਂਦੀਆਂ ਹਨ¢ ਉਕਤ ਛੱਪੜ ਦੀ ਜਗ੍ਹਾ 'ਚੋਂ ਕਾਫ਼ੀ ਗਿਣਤੀ 'ਚ ਦੁਕਾਨਾਂ ਪਹਿਲਾਂ ਵਿਕ ਚੁੱਕੀਆਂ ਹਨ ਪਰ ਫਿਰ ਵੀ ਉਕਤ ਜਗ੍ਹਾ 'ਤੇ ਕੂੜਾ ਸੁੱਟਣ ਤੋਂ ਰੋਕਿਆ ਨਹੀਂ ਜਾਂਦਾ ਜਿਸ ਦੇ ਰੋਸ ਵਜੋਂ ਕੂੜਾ ਸੁੱਟਣਾ ਬੰਦ ਕਰਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਅੱਜ ਨਗਰ ਕੌਂਸਲ ਪ੍ਰਧਾਨ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਕੂੜਾ ਡੰਪ ਲਈ ਜਗ੍ਹਾ ਖਰੀਦੀ ਜਾ ਰਹੀ ਹੈ ਜਾਂ ਠੇਕੇ 'ਤੇ ਲਈ ਜਾ ਰਹੀ ਹੈ¢ ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਨਗਰ ਕੌਂਸਲ ਜਲਦ ਹੀ ਕੂੜੇ ਦੇ ਡੰਪ ਲਈ ਕਈ ਏਕੜ ਜ਼ਮੀਨ ਠੇਕੇ 'ਤੇ ਜਾਂ ਖਰੀਦ ਰਹੀ ਹੈ ਤਾਂ ਜੋ ਉਕਤ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਦੀ ਸ਼ਿਕਾਇਤਾਂ ਤੋਂ ਬਾਅਦ ਉਕਤ ਜਗ੍ਹਾ 'ਤੇ ਕੂੜਾ ਸੁੱਟਿਆ ਜਾਂਦਾ ਹੈ, ਸੜਕ ਤੋਂ ਨੀਵਾਂ ਰਹੇਗਾ ਤੇ ਨਾਲ ਇਸ ਜਗ੍ਹਾ 'ਤੇ ਮਿੱਟੀ ਅਤੇ ਹੋਰ ਮਟੀਰੀਅਲ ਵੀ ਪਾਇਆ ਜਾਵੇਗਾ¢