ਨੱਥੂਵਾਲਾ ਗਰਬੀ, 5 ਦਸੰਬਰ (ਨਵਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਦੱੁਖ ਦੀ ਘੜੀ 'ਚ ਗੁਰਜੰਟ ਸਿੰਘ ਭੁੱਟੋ ਰੋਡੇ, ਬਲਤੇਜ ਸਿੰਘ ਲੰਗੇਆਣਾ, ਸਾਬਕਾ ਪਿ੍ੰਸੀਪਲ ਕਪਤਾਨ ਸਿੰਘ ਲੰਗੇਆਣਾ ਤੇ ਹੋਰ ਸ਼ਖਸੀਅਤਾਂ ਮਾਹਲਾ ਪਰਿਵਾਰ ਦੁਖ ਸਾਂਝਾ ਕਰਨ ਲਈ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਗ੍ਰਹਿ ਪਹੁੰਚੀਆਂ | ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਸੰਧੂ ਦੇ ਅਕਾਲ ਚਲਾਣੇ ਨਾਲ ਮਾਹਲਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਸਮੇਂ ਸੁਖਦੀਪ ਸਿੰਘ ਰੋਡੇ, ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ ਤੇ ਹੋਰ ਵੀ ਹਾਜ਼ਰ ਸਨ |