ਨੱਥੂਵਾਲਾ ਗਰਬੀ, 18 ਦਸੰਬਰ (ਨਵਦੀਪ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਜੀ.ਐਨ. ਕਾਨਵੈਂਟ ਸਕੂਲ, ਭਲੂਰ (ਮੋਗਾ) ਵਲੋਂ ਵਿਦਿਆਰਥੀਆਂ ਲਈ ਪਨ ਜੁਆਏ ਬਠਿੰਡਾ ਟੂਰ ਦਾ ਆਯੋਜਨ ਕੀਤਾ ਗਿਆ | ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੋਜ਼ਾਨਾ ਦੀ ਪੜ੍ਹਾਈ ਤੋਂ ਹਟ ਕੇ ਖ਼ੁਸ਼ਗਵਾਰ ਤਜਰਬਾ ਦੇਣਾ ਤੇ ਜਮਾਤ ਤੋਂ ਬਾਹਰ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣਾ ਸੀ | ਪਨ ਜੁਆਏ ਪੁੱਜਣ 'ਤੇ ਵਿਦਿਆਰਥੀਆਂ ਨੇ ਵੱਖ-ਵੱਖ ਇੰਨਡੋਰ ਖੇਡਾਂ 'ਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ 'ਚ ਟੀਮ ਵਰਕ ਤੇ ਆਤਮ-ਵਿਸ਼ਵਾਸ ਵਿਚ ਵਾਧਾ ਹੋਇਆ | ਇਸ ਤੋਂ ਬਾਅਦ ਉਹ ਐਡਵੈਂਚਰ ਪਾਰਕ ਗਏ, ਜਿੱਥੇ ਉਨ੍ਹਾਂ ਨੇ ਰੋਮਾਂਚਕ ਗਤੀਵਿਧੀਆਂ ਦਾ ਆਨੰਦ ਲਿਆ, ਜੋ ਉਨ੍ਹਾਂ ਦੇ ਹੌਂਸਲੇ ਅਤੇ ਉਤਸ਼ਾਹ ਨੂੰ ਹੋਰ ਵਧਾਉਣ ਵਾਲੀਆ ਸਨ | ਪੂਰੇ ਦੌਰੇ ਦੌਰਾਨ ਵਿਦਿਆਰਥੀ ਬਹੁਤ ਉਤਸ਼ਾਹਿਤ ਅਤੇ ਖ਼ੁਸ਼ ਨਜ਼ਰ ਆਏ | ਉਨ੍ਹਾਂ ਨੇ ਆਪਣੇ ਅਧਿਆਪਕਾਂ ਤੇ ਸਾਥੀਆਂ ਨਾਲ ਸੋਹਣਾ ਸਮਾਂ ਬਿਤਾਇਆ ਤੇ ਕਈ ਸੋਹਣੀਆਂ ਯਾਦਾਂ ਬਣਾਈਆਂ | ਪੂਰਾ ਦਿਨ ਖ਼ੁਸ਼ੀਆਂ ਨਾਲ ਭਰਪੂਰ ਰਿਹਾ | ਕੁੱਲ ਮਿਲਾ ਕੇ, ਇਹ ਟੂਰ ਸਾਰੇ ਵਿਦਿਆਰਥੀਆਂ ਲਈ ਬਹੁਤ ਹੀ ਯਾਦਗਾਰ ਸਾਬਤ ਹੋਇਆ |