25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਿਸ਼ਨਪੁਰਾ ਕਲਾਂ ਵਿਖੇ ਚੌਥੇ ਦਿਨ ਵੀ ਸੰਘਣੀ ਧੁੰਦ ਨੇ ਜਨਜੀਵਨ ਕੀਤਾ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 19-12-2025
ਕਿਸ਼ਨਪੁਰਾ ਕਲਾਂ, 18 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਅਤੇ ਨੇੜਲੇ ਪਿੰਡਾਂ 'ਚ ਚੌਥੇ ਦਿਨ ਵੀ ਸੰਘਣੀ ਧੁੰਦ ਜਾਰੀ ਰਹੀ ਤੇ ਸਾਰਾ ਇਲਾਕਾ ਧੁੰਦ ਦੀ ਚਿੱਟੀ ਚਾਦਰ 'ਚ ਲਿਪਟਿਆ ਰਿਹਾ, ਜਿਸ ਕਾਰਨ ਆਵਾਜਾਈ ਬੇਹੱਦ ਪ੍ਰਭਾਵਿਤ ਹੋ ਰਹੀ ਹੈ | ਰੋਜ਼ਾਨਾ ਕੰਮਕਾਜ 'ਤੇ ਜਾਣ ਵਾਲਿਆਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ | ਗੱਡੀਆਂ ਦੇ ਚਾਲਕ ਹਾਦਸਿਆਂ ਤੋਂ ਬਚਣ ਲਈ ਲਾਈਟਾਂ ਜਗਾ ਕੇ ਚੱਲ ਰਹੇ ਹਨ | ਸਕੂਲੀ ਵੈਨਾਂ ਤੇ ਬੱਸਾਂ ਵੀ ਨਿਰਧਾਰਿਤ ਸਮਿਆਂ ਤੋਂ ਲੇਟ ਹੋ ਰਹੀਆਂ ਹਨ | ਠੰਢ ਨੇ ਵੀ ਜ਼ੋਰ ਫੜ੍ਹ ਲਿਆ ਹੈ | ਸੰਘਣੀ ਧੁੰਦ ਵਿਚ ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੇ ਚਾਲਕਾਂ ਨੂੰ ਠੰਢ ਤੇ ਧੁੰਦ ਨੇ ਆਪਣਾ ਰੰਗ ਵਿਖਾਇਆ ਹੈ ਤੇ ਸੜਕਾਂ 'ਤੇ ਨੇੜੇ ਤੋਂ ਵੀ ਕੁੱਝ ਵਿਖਾਈ ਨਹੀਂ ਦਿੰਦਾ | ਪਿਛਲੇ ਚਾਰ ਦਿਨਾਂ ਤੋਂ ਸ਼ੁਰੂ ਹੋਈ ਧੁੰਦ ਲਗਾਤਾਰ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਫ਼ਤਹਿਗੜ੍ਹ ਪੰਜਤੂਰ ਦੇ ਵਿਦਿਆਰਥੀਆਂ ਨੇ ਲਗਾਇਆ ਅੰਮਿ੍ਤਸਰ ਦਾ ਟੂਰ ਅਗਲੀ ਖ਼ਬਰ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਡੀ.ਸੀ. ਦਫ਼ਤਰ ਅੱਗੇ ਮੋਰਚਾ ਸ਼ੁਰੂ
Ad Position 24