25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੱਧਨੀ ਕਲਾਂ ਵਾਲੇ ਬਾਬਾ ਜੋਰਾ ਸਿੰਘ ਨੇ ਦਿੱਲੀ ਦੀਆਂ ਸੰਗਤਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 19-12-2025
ਬੱਧਨੀ ਕਲਾਂ, 18 ਦਸੰਬਰ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਵਲੋਂ ਧਰਮ ਤੇ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਵੱਖ-ਵੱਖ ਪਿੰਡਾਂ-ਸ਼ਹਿਰਾਂ 'ਚ ਦੀਵਾਨ ਸਜਾ ਕੇ ਵੱਡੀ ਗਿਣਤੀ 'ਚ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾ ਰਿਹਾ ਹੈ, ਉਸੇ ਕੜੀ ਤਹਿਤ ਗੁਰੂ ਨਾਨਕ ਕਲੌਨੀ ਦਿੱਲੀ ਵਿਖੇ ਵੀ ਬਾਬਾ ਜ਼ੋਰਾ ਸਿੰਘ ਤੇ ਬਾਬਾ ਗੁਰਬਖ਼ਸ਼ ਸਿੰਘ ਵਲੋਂ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ | ਇਸ ਦੌਰਾਨ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ ਨੂੰ ਉਨ੍ਹਾਂ ਬਾਣੀ ਨਾਲ ਜੁੜਨ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਬਾਬਾ ਜ਼ੋਰਾ ਸਿੰਘ ਤੇ ਬਾਬਾ ਗੁਰਬਖ਼ਸ਼ ਸਿੰਘ ਨੇ ਸੂਬੇ ਭਰ 'ਚੋਂ ਵੱਡੀ ਗਿਣਤੀ 'ਚ ਹਰ ਰੋਜ਼ ਦੀਵਾਨਾ 'ਚ ਹਾਜ਼ਰੀਆਂ ਭਰਨ ਪਹੁੰਚਦੀਆਂ ਸੰਗਤਾਂ ਨੂੰ ਜਿੱਥੇ ਆਪੋ-ਆਪਣੇ ਧਰਮ ਦਾ ਸਤਿਕਾਰ ਕਰਨ ਲਈ ਆਖਿਆ, ਉੱਥੇ ਹੀ ਉਨ੍ਹਾਂ ਨੇ ਬੱਧਨੀ ਕਲਾਂ ਠਾਠ 'ਚ ਧੰਨਵਾਦ ਕਰਨ ਪਹੁੰਚੇ ਦਿੱਲੀ ਠਾਠ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਤੁਹਾਡੇ ਵਲੋਂ ਕੀਤੀ ਗਈ ਨਿਸ਼ਕਾਮ ਸੇਵਾ ਕਦੇ ਵੀ ਅਜਾਈ ਨਹੀ ਜਾਵੇਗੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿ੍ਪਾ ਸਦਕਾ ਹੀ ਅਜਿਹੇ ਧਾਰਮਿਕ ਕੰਮ ਨੇਪਰੇ ਚੜ੍ਹਦੇ ਹਨ | ਇਸ ਸਮੇਂ ਦਿੱਲੀ ਠਾਠ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਜੱਜੀ ਤੋਂ ਇਲਾਵਾ ਹੋਰਨਾਂ ਸੰਗਤਾਂ ਨੇ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਤੇ ਦਿੱਲੀ 'ਚ ਦੀਵਾਨ ਲਗਵਾਉਣ ਵਾਲੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਬਾਬਾ ਗੁਰਬਖ਼ਸ਼ ਸਿੰਘ, ਬਾਬਾ ਜਗਤਾਰ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ, ਭਾਈ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ, ਜਗਦੀਸ਼ ਸਿੰਘ ਦੀਸ਼ਾ, ਸੁਖਪਾਲ ਸਿੰਘ ਚਿੰਟੂ, ਬਲਜਿੰਦਰ ਸਿੰਘ ਮਠਾੜੂ, ਪਰਵਿੰਦਰ ਸਿੰਘ ਨੰਗਲ, ਰੇਸ਼ਮ ਸਿੰਘ, ਉਪਿੰਦਰ ਸਿੰਘ ਸ਼ਾਲੀਮਾਰ, ਗੁਰਮੀਤ ਸਿੰਘ ਸ਼ਾਲੀਮਾਰ, ਜਗਦੀਪ ਸਿੰਘ ਬੰਟੀ, ਬਾਬਾ ਜਗਨ ਸਿੰਘ ਢੈਪਈ ਠਾਠ, ਪਰਵਿੰਦਰ ਸਿੰਘ ਦਾਖਾ, ਕਮਲਜੀਤ ਸਿੰਘ ਲੱਡੂ, ਸਤਮਾਨ ਸਿੰਘ ਛਾਪਾ, ਜਗਜੋਤ ਸਿੰਘ, ਕੁਲਦੀਪ ਸਿੰਘ ਰਾਜਾ, ਦਵਿੰਦਰ ਸਿੰਘ ਰਾਜੂ, ਸਿਮਰਨਦੀਪ ਸਿੰਘ ਸੰਨੀ, ਮਨਮੋਹਨ ਸਿੰਘ ਮੋਹਨੀ, ਦਵਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਬਾਘਾ ਪੁਰਾਣਾ ਦੇ ਮੰਚ ਤੋਂ ਡਾ. ਦਵਿੰਦਰ ਸੈਫ਼ੀ ਨਾਲ ਰੂਬਰੂ ਸਮਾਗਮ ਅਗਲੀ ਖ਼ਬਰ ਅੰਗੀਠਾ ਸਾਹਿਬ ਰੌਲੀ ਤੋਂ ਵਿਸ਼ਾਲ ਨਗਰ ਕੀਰਤਨ 21 ਨੂੰ ਸਜਾਇਆ ਜਾਵੇਗਾ
Ad Position 24