25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਾਹਿਤ ਸਭਾ ਬਾਘਾ ਪੁਰਾਣਾ ਦੇ ਮੰਚ ਤੋਂ ਡਾ. ਦਵਿੰਦਰ ਸੈਫ਼ੀ ਨਾਲ ਰੂਬਰੂ ਸਮਾਗਮ

Ad Position 21
No active advertisement
ਅਜੀਤ ਡੈਸਕ 19-12-2025
ਬਾਘਾ ਪੁਰਾਣਾ, 18 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸਾਹਿਤ ਸਭਾ ਬਾਘਾ ਪੁਰਾਣਾ ਦੇ ਮੰਚ ਤੋਂ ਸ਼ਾਇਰ ਜਗਦੇਵ ਸਿੰਘ ਪੱਕਾ ਦੀ ਪੁਸਤਕ ''ਚਾਹ ਦੇ ਕੱਪ ਜਿਹੀ ਕਵਿਤਾ'' ਨੂੰ ਲੋਕ ਅਰਪਣ ਤੇ ਉੱਘੇ ਸ਼ਾਇਰ ਡਾ. ਦੇਵਿੰਦਰ ਸੈਫ਼ੀ (ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਪੁਰਸਕਾਰ ਤੇ ਯੁਵਾ ਪੁਰਸਕਾਰ) ਨਾਲ ਰੂਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਮੰਚ 'ਤੇ ਬਿਰਾਜਮਾਨ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਮੁੱਖ ਮਹਿਮਾਨ ਡਾ. ਦੇਵਿੰਦਰ ਸੈਫ਼ੀ, ਜਸਵਿੰਦਰ ਸਿੰਘ ਬਰਾੜ ਲੰਗੇਆਣਾ ਸਬ ਇੰਸਪੈਕਟਰ ਪੰਜਾਬ ਪੁਲਿਸ, ਸੁਖਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੂਬੇਦਾਰ ਜਗਤਾਰ ਸਿੰਘ, ਅਮਰਜੀਤ ਸਿੰਘ ਰਣੀਆਂ, ਇਕਬਾਲ ਸਿੰਘ ਪੁਲਿਸ ਚੌਂਕੀ ਇੰਚਾਰਜ ਨੱਥੂਵਾਲਾ, ਜਗਦੇਵ ਸਿੰਘ ਪੱਕਾ ਵਲੋਂ ਸਭਾ ਦੇ ਸੀਨੀਅਰ ਮੈਂਬਰ ਈਸ਼ਰ ਸਿੰਘ ਲੰਭਵਾਲੀ ਦੇ 80ਵੇਂ ਜਨਮ ਦਿਨ ਦਾ ਕੇਕ ਕੱਟ ਕੇ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਈਸ਼ਰ ਸਿੰਘ ਲੰਭਵਾਲੀ ਨੂੰ ਹਾਰਦਿਕ ਵਧਾਈ ਦਿੱਤੀ ਗਈ | ਕਾਮਰੇਡ ਜੋਗਿੰਦਰ ਸਿੰਘ ਨਾਹਰ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ | ਉਪਰੰਤ ਸਮਾਗਮ ਦੀ ਸ਼ੁਰੂਆਤ ਦੌਰਾਨ ਜਨਰਲ ਸਕੱਤਰ ਸਾਗਰ ਸਫ਼ਰੀ, ਐਸ ਇੰਦਰ ਰਾਜੇਆਣਾ, ਜਗਦੀਸ਼ ਪ੍ਰੀਤਮ, ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਵਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਗਿਆ | ਇਸ ਦੇ ਨਾਲ ਹੀ ਉਕਤ ਮੰਚ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਜਗਦੇਵ ਸਿੰਘ ਪੱਕਾ ਦੀ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ | ਹਰਵਿੰਦਰ ਸਿੰਘ ਰੋਡੇ ਵਲੋਂ ਲੋਕ ਅਰਪਣ ਹੋਈ ਪੁਸਤਕ ਬਾਰੇ ਪਰਚਾ ਪੜਿ੍ਹਆ ਗਿਆ ਤੇ ਨਾਲ ਹੀ ਸਬ ਇੰਸਪੈਕਟਰ ਜਸਵਿੰਦਰ ਸਿੰਘ, ਜਸਵੰਤ ਜੱਸੀ, ਸੂਬੇਦਾਰ ਜਗਤਾਰ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ ਗਈ | ਸਾਇਰ ਜਗਦੇਵ ਸਿੰਘ ਪੱਕਾ ਵਲੋਂ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਆਪਣੀਆਂ ਨਵੀਆਂ ਰਚਨਾਵਾਂ ਵੀ ਹਾਜ਼ਰੀਨ ਦੇ ਸਨਮੁੱਖ ਕੀਤੀਆਂ ਗਈਆਂ | ਸਮਾਗਮ ਦੇ ਦੂਜੇ ਦੌਰ 'ਚ ਸਾਇਰ ਡਾ. ਦੇਵਿੰਦਰ ਸੈਫ਼ੀ ਨੇ ਸਰੋਤਿਆਂ ਤੇ ਪਾਠਕਾਂ ਦੇ ਰੂਬਰੂ ਹੁੰਦਿਆਂ ਆਪਣੀ ਨਿੱਜੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਕਵਿਤਾ ਰਚਣ ਦੀਆਂ ਵੱਖ-ਵੱਖ ਵਿਧਾਵਾਂ ਬਾਰੇ ਵਿਚਾਰ ਸਾਂਝੇ ਕੀਤੇ | ਸਬ ਇੰਸਪੈਕਟਰ ਜਸਵਿੰਦਰ ਸਿੰਘ, ਈਸ਼ਰ ਸਿੰਘ ਲੰਭਵਾਲੀ ਵਲੋਂ ਸਭਾ ਨੂੰ 1100-1100 ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ | ਇਸ ਮੌਕੇ ਮਾ. ਸ਼ਮਿੰਦਰ ਸਿੰਘ ਸਿੱਧੂ ਜਿਉਣ ਵਲੋਂ ਆਪਣੀ ਨਵ ਪ੍ਰਕਾਸ਼ਿਤ ਪੁਸਤਕ ''ਭਾਵਨਾਤਮਕ-ਚਿਣਗਾਂ'' ਸਭਾ ਦੇ ਸਮੂਹ ਮੈਂਬਰਾਂ ਨੂੰ ਭੇਟ ਕੀਤੀ | ਆਖ਼ਰ 'ਚ ਹੋਏ ਕਵੀ ਦਰਬਾਰ ਦੌਰਾਨ ਪਰਮਜੀਤ ਸਿੰਘ ਬਾਘਾ ਪੁਰਾਣਾ, ਹਰਚਰਨ ਸਿੰਘ ਰਾਜੇਆਣਾ, ਕਰਮ ਸਿੰਘ ਕਰਮ, ਨਛੱਤਰ ਸਿੰਘ ਪ੍ਰੇਮੀ, ਕੰਵਲਜੀਤ ਭੋਲਾ ਲੰਡੇ, ਸਾਗਰ ਸਫ਼ਰੀ, ਲਾਭ ਸਿੰਘ ਡੋਡ, ਸ਼ਮਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਕੈਂਥ, ਸਤੀਸ਼ ਧਵਨ, ਸੁਰਜੀਤ ਸਿੰਘ ਕਾਲੇਕੇ, ਲਖਵੀਰ ਸਿੰਘ ਕੋਮਲ ਆਲਮਵਾਲਾ, ਗੁਰਪ੍ਰੀਤ ਸਿੰਘ ਭਲੂਰ ਵਲੋਂ ਤਾਜ਼ੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ | ਸਕੱਤਰ ਸਾਗਰ ਸਫ਼ਰੀ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਢੰਗ ਨਾਲ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਨੇ ਅਵਤਾਰ ਸਿੰਘ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ ਲਗਵਾਇਆ-ਗੁਰਮਿਲਾਪ ਸਿੰਘ ਡੱਲਾ ਅਗਲੀ ਖ਼ਬਰ ਬੱਧਨੀ ਕਲਾਂ ਵਾਲੇ ਬਾਬਾ ਜੋਰਾ ਸਿੰਘ ਨੇ ਦਿੱਲੀ ਦੀਆਂ ਸੰਗਤਾਂ ਨੂੰ ਕੀਤਾ ਸਨਮਾਨਿਤ
Ad Position 24