ਬਾਘਾ ਪੁਰਾਣਾ, 18 ਦਸੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਦੇਸ਼ ਵਿਦੇਸ਼ਾਂ ਵਿਚ ਪ੍ਰਸਿੱਧ ਕਾਰੋਬਾਰੀ ਕੇਵਲ ਕਿ੍ਸ਼ਨ ਗਰਗ ਤੇ ਪ੍ਰਧਾਨ ਬਾਲ ਕਿ੍ਸ਼ਨ ਗਰਗ ਬਾਲੀ ਸ਼ੋ੍ਰਮਣੀ ਅਕਾਲੀ ਦਲ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਵਰਕਿੰਗ ਕਮੇਟੀ ਮੈਂਬਰ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਜੋ ਕਿ ਪਿਛਲੇ ਦਿਨੀਂ ਵਾਹਿਗੁਰੂ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸ੍ਰੀ ਗਰੁੜ ਪੁਰਾਣ ਦਾ ਪਾਠ ਦਾ ਭੋਗ ਤੇ ਸਤਿ ਸੰਗਤ ਕੋਟਕਪੂਰਾ ਰੋਡ ਸਥਿਤ ਮਿੱਤਲ ਰੀਜ਼ੋਰਟ ਵਿਚ ਹੋਇਆ | ਸਮਾਗਮ ਦੌਰਾਨ ਪੰਡਤ ਦਰਸ਼ਨ ਲਾਲ ਸ਼ਰਮਾ ਵਲੋਂ ਸ਼੍ਰੀ ਗਰੁੜ ਪੁਰਾਣ ਪਾਠ ਦੇ ਭੋਗ ਪਾਏ ਗਏ ਅਤੇ ਵੈਰਾਗਮਈ ਸਤਿਸੰਗ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਵਿਜੇ ਸ਼ਰਮਾ ਨੇ ਸੰਭਾਲੀ | ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਕਮਲਜੀਤ ਸਿੰਘ ਬਰਾੜ ਸਪੁੱਤਰ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਸੁਆਮੀ ਨੀਰਜਾ ਨੰਦ ਦਿਵਿਆ ਜੋਤੀ ਜਾਗਰਨ ਸੰਸਥਾਨ ਮੋਗਾ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਇਸ ਮੌਕੇ ਪਰਿਵਾਰ ਵਲੋਂ ਸ਼ਹਿਰ ਅੰਦਰ ਬਣਨ ਵਾਲੀ ਅਗਰਵਾਲ ਧਰਮਸ਼ਾਲਾ ਨੂੰ 21 ਲੱਖ ਰੁਪਏ ਅਤੇ ਸ੍ਰੀ ਸਾਲਾਸਰ ਵਿਖੇ ਬਣਨ ਵਾਲੀ ਸ੍ਰੀ ਸ਼ਿਵ ਧਰਮਸ਼ਾਲਾ ਨੂੰ 5 ਲੱਖ ਰੁਪਏ ਤੇ ਇਲਾਕੇ ਅੰਦਰ ਆਉਂਦੇ ਗੁਰਦੁਆਰਾ ਮੰਦਰ ਸ਼ਮਸ਼ਾਨ ਘਾਟ ਨੂੰ 11, 11 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿਚ ਬਾਊ ਰਜਿੰਦਰ ਕੁਮਾਰ ਗਰਗ, ਸੁਖਨੰਦਨ ਅਗਰਵਾਲ ਭਾਰਤੀ ਜਨਤਾ ਪਾਰਟੀ ਹਲਕਾ ਬਾਘਾ ਪੁਰਾਣਾ, ਸੁਰਿੰਦਰ, ਮਨੀਸ਼, ਸਤੀਸ਼ ਗਰਗ ਤੇ ਹੋਰਨਾਂ ਆਗੂਆਂ ਵਿਚ ਖਣਮੁੱਖ ਭਾਰਤੀ ਪੱਤੋ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਜ਼ਿਲ੍ਹਾ ਮੋਗਾ, ਪ੍ਰਧਾਨ ਰਜਿੰਦਰ ਕੁਮਾਰ ਬੰਸੀ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਸੁਭਾਸ਼ ਗੋਇਲ, ਸੁਖਦਰਸ਼ਨ ਸਿੰਘਲਾ, ਸਾਹਿਲ ਗੋਇਲ, ਅਸ਼ਵਨੀ ਸ਼ਰਮਾ, ਗੌਰਵ ਖੁਰਾਣਾ, ਰਜੀਵ ਮਿੱਤਲ, ਅਸ਼ੋਕ ਗਰਗ, ਅਭਿਲਾਸ਼ ਚੰਦ ਗਰਗ, ਨੰਦਪਾਲ ਗਰਗ, ਸੁਰਿੰਦਰ ਬਾਂਸਲ ਡੀ.ਐਮ., ਲਖਵਿੰਦਰ ਗਰਗ, ਕਮਲ ਕਿਸ਼ੋਰ ਗਰਗ, ਦੀਪਕ ਬਾਂਸਲ, ਪ੍ਰਧਾਨ ਪਵਨ ਢੰਡ, ਚੇਅਰਮੈਨ ਅਮਰਜੀਤ ਸਿੰਘ ਮਾਣੰੂਕੇ, ਬਲਕਰਨ ਸਿੰਘ ਸਰਕਲ ਪ੍ਰਧਾਨ ਮਾਣੰੂਕੇ, ਰਿੰਦਰ ਸਿੰਘ ਵਿੱਕੀ, ਬਲਦੇਵ ਸਿੰਘ ਸਾਬਕਾ ਸਰਪੰਚ ਮਾਣੰੂਕੇ, ਪ੍ਰਧਾਨ ਬੂਟਾ ਸਿੰਘ, ਪਰਮਿੰਦਰ ਸਿੰਘ ਕੈਨੇਡਾ, ਪ੍ਰਧਾਨ ਪ੍ਰੀਤਮ ਸਿੰਘ, ਮੇਜਰ ਸਿੰਘ ਬਰਾੜ, ਪ੍ਰਧਾਨ ਗੁਰਮੇਲ ਸਿੰਘ, ਸਤਨਾਮ ਸਿੰਘ, ਸੱਤੂ ਸਾਬਕਾ ਕੌਂਸਲਰ, ਸੋਨੀਆ ਗੁਪਤਾ ਪ੍ਰਧਾਨ, ਪਵਨ ਗੁਪਤਾ, ਕੌਂਸਲਰ ਗੁਰਪ੍ਰੀਤ ਮਨਚੰਦਾ, ਪ੍ਰਧਾਨ ਪਵਨ ਗੋਇਲ, ਕੇਵਲ ਕਿ੍ਸ਼ਨ ਬਾਂਸਲ, ਦਵਿੰਦਰ ਸਿੰਗਲਾ ਚੀਕਾ, ਅੰਮਿ੍ਤਪਾਲ ਸਿੰਘ ਮੰਡੀ ਸੁਪਰਵਾਈਜ਼ਰ, ਮਹਾਂਵੀਰ ਸ਼ਰਮਾ ਲੇਖਾਕਾਰ, ਰਾਜਨ ਬੱਗਾ ਨਗਰ ਕੌਂਸਲ, ਸਰਪੰਚ ਜਗਮੋਹਨ ਸਿੰਘ ਲੰਗੇਆਣਾ, ਸਤਵੰਤ ਸਿੰਘ ਮੈਂਬਰ ਲੰਗੇਆਣਾ ਦੀਪਕ ਬੰਸਲ, ਯਸ਼ਪਾਲ ਬਿੱਟੂ, ਪ੍ਰਧਾਨ ਸ਼ਿਵਾ ਇਨ ਕਲੇਮ ਓਮ ਪ੍ਰਕਾਸ਼ ਖੁਰਾਣਾ, ਭੂਸ਼ਨ ਮਿੱਤਲ, ਸੰਜੀਵ ਗੋਇਲ, ਪ੍ਰਦੀਪ ਗੋਇਲ, ਅਸ਼ੋਕ ਜਿੰਦਲ, ਮਿਲਨ ਗਰਗ ਤੋ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖ਼ਸੀਅਤਾਂ ਸ਼ਾਮਲ ਸਨ ਉੱਥੇ ਹੀ ਪੁਲਿਸ ਅਫ਼ਸਰਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ ਗੁਰਜੰਟ ਸਿੰਘ ਲੰਗੇਆਣਾ ਆਦਿ ਹਾਜ਼ਰ ਸਨ |