24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਾਹੇ ਵਾਲਾ ਤੋਂ ਜੇਤੂ 'ਆਪ' ਉਮੀਦਵਾਰ ਹਰਜੀਤ ਕੌਰ ਨੇ ਸਮਰਥਕਾਂ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 19-12-2025
ਕੋਟ ਈਸੇ ਖਾਂ, 18 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਪ੍ਰੀਸ਼ਦ ਜੋਨ ਕੜਾਹੇ ਵਾਲਾ ਤੋਂ ਸੀਨੀਅਰ ਆਪ ਆਗੂ ਗੁਰਲਾਲ ਸਿੰਘ ਮਸਤੇ ਵਾਲਾ ਦੀ ਧਰਮ ਪਤਨੀ ਹਰਜੀਤ ਕੌਰ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ | ਇਸ ਮੌਕੇ ਆਪਣੇ ਸਮਰਥਕਾਂ ਨਾਲ ਜੇਤੂ ਨਿਸ਼ਾਨ ਬਣਾਉਂਦੇ ਹੋਏ ਹਰਜੀਤ ਕੌਰ ਮਸਤੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਵੋਟਰਾਂ ਨੇ ਜੋ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਮਾਣ ਬਖ਼ਸ਼ਿਆ ਉਸ 'ਤੇ ਉਹ ਖਰੇ ਉੱਤਰਦੇ ਹੋਏ ਵਿਕਾਸ ਕੰਮਾਂ ਲਈ ਸਮਰਪਿਤ ਹੋ ਕੇ ਕੰਮ ਕਰਨਗੇ | ਇਸ ਮੌਕੇ ਗੁਰਲਾਭ ਸਿੰਘ ਮਸਤੇ ਵਾਲਾ ਤੇ ਮੇਜਰ ਸਿੰਘ ਮਸਤੇ ਵਾਲਾ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਉਹ ਧੰਨਵਾਦੀ ਹਨ ਕਿ ਉਨ੍ਹਾਂ ਨੇ ਇਸ ਜ਼ੋਨ ਤੋਂ ਉਮੀਦਵਾਰ ਬਣਾਇਆ ਸੀ | ਉਨ੍ਹਾਂ ਕਿਹਾ ਕਿ ਇਹ ਵੱਡੀ ਜਿੱਤ 'ਚ ਸਾਰੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਦਾ ਅਹਿਮ ਯੋਗਦਾਨ ਰਿਹਾ | ਇਸ ਮੌਕੇ ਮਸਤੇ ਵਾਲਾ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ 'ਚ ਚੇਅਰਮੈਨ ਸੁਖਬੀਰ ਸਿੰਘ ਮੰਦਰ, ਨਗਰ ਪੰਚਾਇਤ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਸਰਪੰਚ ਅਮਨ ਕਾਦਰਵਾਲਾ, ਸਰਪੰਚ ਮਲੂਕ ਸਿੰਘ ਜੋਧੂ, ਸਿਮਰਨਜੀਤ ਸਿੰਘ ਸੋਨਾ ਹਲਕਾ ਕੋਆਰਡੀਨੇਟਰ, ਸਰਪੰਚ ਇਕਬਾਲ ਸਿੰਘ ਕਪਿਲ ਮਹਿਤਾ, ਮਣੀ ਛਾਬੜਾ, ਸਰਪੰਚ ਹਰਜਿੰਦਰ ਸਿੰਘ, ਪ੍ਰਧਾਨ ਪ੍ਰਕਾਸ਼ ਰਾਜਪੂਤ, ਸੁਖਰਾਜ ਸਿੰਘ ਸੈਦ ਮੁਹੰਮਦ ਤੇ ਹੋਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ 'ਚ 5 ਜ਼ੋਨਾਂ ਤੋਂ 4 ਤੇ ਬਲਾਕ ਸੰਮਤੀ ਜ਼ੋਨਾਂ 'ਚ 25 'ਚੋਂ 14 'ਤੇ ਹੋਇਆ ਕਾਬਜ਼ ਅਗਲੀ ਖ਼ਬਰ ਬਲਾਕ ਸੰਮਤੀ ਲਈ ਪਿੰਡ ਲੋਪੋਂ ਤੇ ਮੱਲੇਆਣਾ ਤੋਂ ਅਖ਼ਬਾਰ ਹਾਕਰ ਪ੍ਰਤਾਪ ਸਿੰਘ ਨੇ ਮਾਰੀ ਬਾਜ਼ੀ
Ad Position 24