24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ 'ਚ 5 ਜ਼ੋਨਾਂ ਤੋਂ 4 ਤੇ ਬਲਾਕ ਸੰਮਤੀ ਜ਼ੋਨਾਂ 'ਚ 25 'ਚੋਂ 14 'ਤੇ ਹੋਇਆ ਕਾਬਜ਼

Ad Position 21
No active advertisement
ਅਜੀਤ ਡੈਸਕ 19-12-2025
ਨਿਹਾਲ ਸਿੰਘ ਵਾਲਾ, 18 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸੂਬੇ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਜ਼ੋਨਾਂ 'ਚ 4 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ, ਇਕ ਜ਼ੋਨ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਬਲਾਕ ਸੰਮਤੀ ਦੇ 25 ਜ਼ੋਨਾਂ 'ਚ 14 'ਤੇ ਆਮ ਆਦਮੀ ਪਾਰਟੀ, 6 ਆਜ਼ਾਦ, 3 ਕਾਂਗਰਸ ਤੇ 2 ਜ਼ੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈ ਜਦੋਂ ਕਿ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ਨਿਹਾਲ ਸਿੰਘ ਵਾਲਾ ਵਿਖੇ ਕਮਲਾ ਨਹਿਰੂ ਸਕੂਲ 'ਚ ਬਣੇ ਵੋਟ ਗਿਣਤੀ ਕੇਂਦਰ 'ਚ ਰਿਟਰਨਿੰਗ ਅਫ਼ਸਰ ਤੁਸ਼ਿਤਾ ਗੁਲਾਟੀ ਤੇ ਏ.ਡੀ.ਸੀ. ਜਸਪਿੰਦਰ ਸਿੰਘ ਮੋਗਾ ਦੀ ਨਿਗਰਾਨੀ ਹੇਠ ਹੋਈ ਗਿਣਤੀ ਦੌਰਾਨ ਦੇਰ ਆਏ ਨਤੀਜਿਆਂ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਿਲਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੌਰ ਨੇ 4737 ਵੋਟਾਂ, ਢੁੱਡੀਕੇ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਅਮਨਦੀਪ ਕੌਰ ਨੇ 5906 ਵੋਟਾਂ, ਡਾਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਸੁਖਦੇਵ ਸਿੰਘ ਮਿਆਣਾ 6883 ਵੋਟਾਂ, ਜ਼ੋਨ ਮਾਣੂੰਕੇ ਤੋਂ ਆਮ ਆਦਮੀ ਪਾਰਟੀ ਦੇ ਕੁਲਵਿੰਦਰ ਕੌਰ ਗਿੱਲ ਮਾਣੂੰਕੇ ਨੇ 5377 ਵੋਟਾਂ ਤੇ ਜ਼ੋਨ ਪੱਤੋ ਹੀਰਾ ਸਿੰਘ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸੁਖਦੀਪ ਕੌਰ ਸੈਦੋਕੇ ਨੇ 5459 ਵੋਟਾਂ ਪ੍ਰਾਪਤ ਕਰਕੇ ਆਪਣੀ ਜਿੱਤ ਦਰਜ ਕਰਵਾਈ | ਇਸੇ ਤਰ੍ਹਾਂ ਬਲਾਕ ਸੰਮਤੀ ਦੇ 25 ਜ਼ੋਨਾਂ 'ਚੋਂ ਬਿਲਾਸਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਕੌਰ ਨੇ 906 ਵੋਟਾਂ, ਤਖ਼ਤ ਪੂਰਾ ਜ਼ੋਨ ਤਿ੍ਸ਼ਨ ਸਿੰਘ ਨੇ 1446 ਵੋਟਾਂ, ਮੀਨੀਆਂ ਜ਼ੋਨ ਤੋਂ ਹਰਭਜਨ ਸਿੰਘ (ਆਜ਼ਾਦ) ਨੇ 1288, ਲੋਪੋ ਜ਼ੋਨ ਤੋਂ ਪ੍ਰਤਾਪ ਸਿੰਘ (ਆਜ਼ਾਦ) ਨੇ 1445 ਵੋਟਾਂ, ਢੁੱਡੀਕੇ ਜ਼ੋਨ ਬਲਜਿੰਦਰ ਕੌਰ (ਆਪ) ਨੇ 1310 ਵੋਟਾਂ, ਚੂਹੜਚੱਕ ਜ਼ੋਨ ਤੋਂ ਸੁਖਪਾਲ ਕੌਰ (ਕਾਂਗਰਸ) ਨੇ 1117 ਵੋਟਾਂ, ਅਜੀਤਵਾਲ ਜ਼ੋਨ ਤੋਂ ਜਸਵੀਰ ਕੌਰ (ਆਪ) ਨੇ 545 ਵੋਟਾਂ, ਕੋਕਰੀ ਕਲਾਂ ਜ਼ੋਨ ਤੋਂ ਹਰਜਿੰਦਰ ਸਿੰਘ (ਆਪ) ਨੇ 1749 ਵੋਟਾਂ, ਕੋਕਰੀ ਫੂਲਾ ਸਿੰਘ ਜ਼ੋਨ ਤੋਂ ਵੀਰਪਾਲ ਕੌਰ (ਕਾਂਗਰਸ) ਨੇ 890 ਵੋਟਾਂ, ਡਾਲਾ ਜ਼ੋਨ ਤੋਂ ਦਲਜੀਤ ਕੌਰ (ਆਪ) ਨੇ 1374 ਵੋਟਾਂ, ਤਖਾਣਵੱਧ ਜ਼ੋਨ ਤੋਂ ਕਰਮਜੀਤ ਕੌਰ (ਆਪ) ਨੇ 1537 ਵੋਟਾਂ, ਰਾਮੂੰਵਾਲਾ ਨਵਾਂ ਜ਼ੋਨ ਤੋਂ ਹਰਦੀਪ ਸਿੰਘ (ਆਪ) ਨੇ 773 ਵੋਟਾਂ, ਬੁੱਟਰ ਕਲਾਂ ਜ਼ੋਨ ਤੋਂ ਪਲਵਿੰਦਰ ਕੌਰ ਢਿੱਲੋਂ (ਆਜ਼ਾਦ) ਨੇ 2284 ਵੋਟਾਂ, ਰਣੀਆਂ ਜ਼ੋਨ ਤੋਂ ਸ਼ਿੰਦਰ ਕੌਰ (ਆਪ) ਨੇ 1302 ਵੋਟਾਂ, ਘੋਲੀਆ ਖ਼ੁਰਦ ਜ਼ੋਨ ਤੋਂ ਮਨਦੀਪ ਕੌਰ (ਆਪ) ਨੇ 1328 ਵੋਟਾਂ, ਰਾਊਕੇ ਕਲਾਂ ਜ਼ੋਨ ਤੋਂ ਮਨਜੀਤ ਸਿੰਘ (ਆਜ਼ਾਦ) ਨੇ 1425 ਵੋਟਾਂ, ਮਾਣੂੰਕੇ ਜ਼ੋਨ ਤੋਂ ਜਸਕਰਨ ਸਿੰਘ (ਆਜ਼ਾਦ) ਨੇ 2471 ਵੋਟਾਂ, ਖੋਟੇ ਜ਼ੋਨ ਤੋਂ ਦਰਸ਼ਨ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੇ 855 ਵੋਟਾਂ, ਪੱਤੋ ਹੀਰਾ ਸਿੰਘ ਜ਼ੋਨ ਤੋਂ ਕੁਲਵੰਤ ਸਿੰਘ ਗਰੇਵਾਲ (ਆਪ) ਨੇ 1479 ਵੋਟਾਂ, ਰੌਂਤਾ ਜ਼ੋਨ ਤੋਂ ਪੁਸ਼ਪਿੰਦਰ ਕੌਰ (ਕਾਂਗਰਸ) ਨੇ 1109 ਵੋਟਾਂ, ਦੀਨਾ ਜ਼ੋਨ ਤੋਂ ਪਰਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਨੇ 1616 ਵੋਟਾਂ, ਸੈਦੋਕੇ ਜ਼ੋਨ ਤੋਂ ਖੜਕਸੈਨ ਸਿੰਘ (ਆਪ) ਨੇ 1942 ਵੋਟਾਂ, ਧੂੜਕੋਟ ਰਣਸੀਂਹ ਜ਼ੋਨ ਤੋਂ ਜਤਿੰਦਰ ਸਿੰਘ (ਆਪ) ਨੇ 1542 ਵੋਟਾਂ ਪ੍ਰਾਪਤ ਕਰਕੇ ਆਪਣੀ ਜਿੱਤ ਦਰਜ ਕਰਵਾਈ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ੋਨ ਦੌਧਰ ਸ਼ਰਕੀ ਤੋਂ ਹੰਸਰਾਜ ਤੇ ਜ਼ੋਨ ਹਿੰਮਤਪੁਰਾ ਤੋਂ ਇਕਬਾਲ ਸਿੰਘ ਬਿਨਾਂ ਮੁਕਾਬਲੇ ਚੁਣੇ ਗਏ | ਬਲਾਕ ਸੰਮਤੀ ਜ਼ੋਨਾਂ ਦੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਜੇਤੂ ਰਹੇ ਉਮੀਦਵਾਰਾਂ ਨੂੰ ਰਿਟਰਨਿੰਗ ਅਫ਼ਸਰ ਤੁਸ਼ਿਤਾ ਗੁਲਾਟੀ ਵਲੋਂ ਜਿੱਤ ਦੇ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਡੀ.ਐਸ.ਪੀ. ਅਨਵਰ ਅਲੀ ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪੂਰਨ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਚੋਣਾਂ 'ਚ ਅਕਾਲੀ ਦਲ ਦੀ ਬੱਲੇ-ਬੱਲੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਾਹੇ ਵਾਲਾ ਤੋਂ ਜੇਤੂ 'ਆਪ' ਉਮੀਦਵਾਰ ਹਰਜੀਤ ਕੌਰ ਨੇ ਸਮਰਥਕਾਂ ਦਾ ਕੀਤਾ ਧੰਨਵਾਦ
Ad Position 24