ਮੋਗਾ, 21 ਦਸੰਬਰ (ਸੁਰਿੰਦਰਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪਿ੍ੰਸੀਪਲ ਹਰਦੇਵ ਸਿੰਘ ਬੱਡੂਵਾਲ, ਬਾਲ ਕਿ੍ਸ਼ਨ ਸ਼ਰਮਾ, ਮੇਜਰ ਸਿੰਘ ਚਾਹਲ, ਬੀਰ ਪ੍ਰਤਾਪ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਬਲਦੇਵ ਸਿੰਘ ਮਸੀਤਾਂ ਅਤੇ ਡਾ. ਰਜਿੰਦਰ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਧਾਨਗੀ ਮੰਡਲ ਹੇਠ ਪੈਨਸ਼ਨ ਦਿਵਸ ਮਨਾਇਆ ਗਿਆ | ਇਸ ਸਮੇਂ ਮਾਸਟਰ ਸੁਰਜੀਤ ਸਿੰਘ ਗਗੜਾ ਸੂਬਾਈ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਸਮੇਂ ਮਾਸਟਰ ਸੁਰਜੀਤ ਸਿੰਘ ਗਗੜਾ, ਪਿ੍ੰਸੀਪਲ ਹਰਦੇਵ ਸਿੰਘ ਬੱਡੂਵਾਲ, ਹਰਭਜਨ ਸਿੰਘ ਨੂਰਪੁਰ ਹਕੀਮਾਂ, ਬੀਰ ਪ੍ਰਤਾਪ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਜਸਪਾਲ ਸਿੰਘ ਲੁਹਾਮ ਤੇ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਆਪਣੇ ਵਿਚਾਰ ਸਾਂਝੇ ਕੀਤੇ | ਮਾਸਟਰ ਸੁਰਜੀਤ ਸਿੰਘ ਗਗੜਾ ਨੇ ਸੰਬੋਧਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਖ਼ਿਲਾਫ਼ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਇਸ ਤੋਂ ਇਲਾਵਾ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਦੱਸਿਆ ਕਿ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਦੇ ਬਕਾਏ ਤੇ ਬਕਾਇਆ ਮੈਡੀਕਲ ਬਿੱਲਾਂ ਦੀ ਅਦਾਇਗੀ ਸਬੰਧੀ ਜਲਦ ਹੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ ਜਾਵੇਗਾ | ਇਸ ਸਮੇਂ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨਿਰੰਜਨ ਸਿੰਘ ਪੰਜਾਬੀ ਮਾਸਟਰ, ਕਿ੍ਸ਼ਨਾ ਕੁਮਾਰੀ ਨਰਸ, ਮਾਸਟਰ ਹਰਭਜਨ ਸਿੰਘ ਨੂਰਪੁਰ ਹਕੀਮਾਂ ਸਾਬਕਾ ਸਰਪੰਚ, ਮਾਸਟਰ ਅਵਤਾਰ ਸਿੰਘ ਡਰਾਇੰਗ ਮਾਸਟਰ, ਹਰਮੀਤ ਕੌਰ ਹੈੱਡ ਟੀਚਰ, ਦਰਸ਼ਨਾ ਕੁਮਾਰੀ ਹੈੱਡ ਟੀਚਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਪਿ੍ੰਸੀਪਲ ਹਰਦੇਵ ਸਿੰਘ ਬੱਡੂਵਾਲ ਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸੁਖਪਾਲ ਸਿੰਘ ਲਹਿਰਾ ਜ਼ਿਲ੍ਹਾ ਜਨਰਲ ਸਕੱਤਰ, ਗੁਰਜੀਤ ਸਿੰਘ ਮੱਲ੍ਹੀ, ਜਸਵਿੰਦਰ ਸਿੰਘ ਕੋਟ ਈਸੇ ਖਾਂ, ਰਜਿੰਦਰ ਕੁਮਾਰ ਸਹਿਗਲ ਮੋਗਾ, ਬਲਜੀਤ ਸਿੰਘ ਸੰਧੂ ਮੋਗਾ, ਮੇਜਰ ਸਿੰਘ ਮੋਗਾ, ਜੰਗੀਰ ਸਿੰਘ ਬੱਧਨੀ, ਠਾਕੁਰ ਬਲਰਾਮ ਸਿੰਘ, ਗੁਰਚਰਨ ਸਿੰਘ ਚੀਮਾ, ਬਲਕਾਰ ਸਿੰਘ ਛਾਬੜਾ ਧਰਮਕੋਟ, ਪਾਲਾ ਸਿੰਘ, ਰਬਿੰਦਰ ਸਿੰਘ ਕੋਟ ਈਸੇ ਖਾਂ, ਸਰਦੂਲ ਸਿੰਘ ਕੋਟ ਈਸੇ ਖਾਂ, ਕਿ੍ਸ਼ਨਾ ਰਾਣੀ ਕੋਟ ਈਸੇ ਖਾਂ, ਰਮੇਸ਼ ਕੁਮਾਰ, ਬਲਵਿੰਦਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਹਰਵਿੰਦਰ ਸਿੰਘ ਟੋਨੀ ਧਰਮਕੋਟ, ਬਲਦੇਵ ਸਿੰਘ ਭੰਗੂ ਅਤੇ ਹਰਨੇਕ ਸਿੰਘ ਆਦਿ ਹਾਜ਼ਰ ਸਨ |