31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਿਜਲੀ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ <br/>

Ad Position 21
No active advertisement
ਅਜੀਤ ਡੈਸਕ 22-12-2025

ਬਠਿੰਡਾ, 21 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ 'ਚ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਕਿਨਾਰੇ ਬਿਜਲੀ ਦੇ ਟੁੱਟੇ ਹੋਏ ਖੰਭੇ (ਪੋਲ) ਪਏ ਹੋਏ ਹਨ | ਜਿਸ ਕਾਰਨ ਸ਼ਹਿਰ 'ਚ ਕਿਸੇ ਸਮੇਂ ਵੀ ਵੱਡੀ ਅਣਹੋਣੀ ਘਟਨਾ ਵਾਪਰ ਸਕਦੀ ਹੈ | ਸੜਕਾਂ ਉੱਪਰ ਪਏ ਇਨ੍ਹਾਂ ਖੰਭਿਆਂ ਨੂੰ ਨਾ ਹੀ ਬਿਜਲੀ ਅਧਿਕਾਰੀਆਂ ਨੇ ਚੁਕਵਾਇਆ ਗਿਆ ਹੈ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਨੂੰ ਚੁਕਵਾਉਣਾ ਜ਼ਰੂਰੀ ਸਮਝਿਆ ਗਿਆ ਹੈ | ਜਿਸ ਕਾਰਨ ਬਿਜਲੀ ਨਿਗਮ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ | ਭਾਵੇਂ ਕਿ ਸਰਦੀ ਦੇ ਮੌਸਮ ਹੋਣ ਕਾਰਨ ਰਾਤ ਨੂੰ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ | ਅਜਿਹੇ 'ਚ ਸੜਕਾਂ, ਗਲੀਆਂ ਅਤੇ ਹਾਇਵੇ ਉੱਪਰ ਪਏ ਬਿਜਲੀ ਦੇ ਟੁੱਟੇ ਹੋਏ ਬੇਕਾਰ ਵੱਡੇ-ਵੱਡੇ ਪੋਲ ਲੋਕਾਂ ਦੀ ਕੀਮਤੀ ਜਾਨਾਂ ਦੇ ਨਾਲ ਮੌਤ ਦਾ ਕਾਰਨ ਬਣ ਸਕਦੇ ਹਨ | ਇਸ ਮੌਕੇ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਸੜਕਾਂ ਉੱਪਰ ਪਏ ਬਿਜਲੀ ਖੰਭਿਆਂ ਕਾਰਨ ਜਿੱਥੇ ਸਫ਼ਾਈ ਵਿਵਸਥਾ ਖ਼ਰਾਬ ਹੋ ਰਹੀ ਹੈ, ਉੱਥੇ ਹੀ ਸੜਕਾਂ ਕਿਨਾਰੇ ਚੱਲਣ ਵਾਲੇ ਰਾਹਗੀਰਾਂ ਲਈ ਵੀ ਮੁਸੀਬਤ ਦਾ ਕਾਰਨ ਬਣ ਰਹੇ ਹਨ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਬਠਿੰਡਾ ਪ੍ਰਸ਼ਾਸਨ ਏ.ਡੀ.ਸੀ (ਜਨਰਲ) ਪੂਨਮ ਸਿੰਘ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ ਸੀ, ਇਸ ਮੀਟਿੰਗ 'ਚ ਸੜਕ ਸੁਰੱਖਿਆ ਦੇ ਨਾਲ-ਨਾਲ ਸਰਦੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਦੇ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | ਇਸ ਮੀਟਿੰਗ 'ਚ ਅਲੱਗ-ਅਲੱਗ ਵਿਭਾਗ ਦੇ ਅਧਿਕਾਰੀ ਮੌਜੂਦ ਸਨ, ਪਰ ਮੈਡਮ ਅਤੇ ਸਬੰਧਿਤ ਵਿਭਾਗ ਦੇ ਅਫ਼ਸਰਾਂ ਅਧਿਕਾਰੀਆਂ ਆਦਿ ਵਲੋਂ ਬਠਿੰਡਾ ਦੀਆਂ ਸੜਕਾਂ ਤੇ ਗਲੀਆਂ ਅਤੇ ਹਾਈਵੇ ਆਦਿ 'ਤੇ ਪਏ ਬਿਜਲੀ ਦੇ ਖੰਭਿਆਂ ਨੂੰ ਅਣਗੌਲਿਆ ਕੀਤਾ ਗਿਆ ਹੈ | ਗੋਇਲ ਨੇ ਕਿਹਾ ਕਿ ਜਦੋਂ ਕਿਸੇ ਖੰਭੇ ਨੂੰ ਬਦਲਿਆ ਜਾਂਦਾ ਹੈ, ਤਾਂ ਸਬੰਧਿਤ ਠੇਕੇਦਾਰ ਜਾ ਸਬੰਧਿਤ ਜੇ.ਈ. ਐੱਸ.ਡੀ.ਓ, ਐਕਸ.ਈ.ਐਨ, ਮੁੱਖ ਇੰਜੀਨੀਅਰ ਇਨ੍ਹਾਂ ਪੋਲਾਂ ਨੂੰ ਚੈੱਕ ਕਿਉਂ ਨਹੀ ਕਰਦੇ, ਕਿ ਇਹ ਖੰਭਾ ਟੱੁਟਿਆ ਹੈ ਜਾਂ ਇਸ ਨੂੰ ਕਿਸੇ ਹੋਰ ਥਾਂ ਉੱਪਰ ਲਗਾਉਣਾ ਹੈ, ਕਿ ਇਨ੍ਹਾਂ ਦੀ ਜ਼ਿੰਮੇਵਾਰੀ ਨਹੀ ਬਣਦੀ | ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਸ ਵਲੋਂ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਬਠਿੰਡਾ, ਮੁੱਖ ਦਫ਼ਤਰ ਬਿਜਲੀ ਬੋਰਡ ਪਟਿਆਲਾ, ਮੁੱਖ ਇੰਜੀਨੀਅਰ ਬਿਜਲੀ ਬੋਰਡ ਥਰਮਲ ਪਲਾਂਟ ਬਠਿੰਡਾ ਦੇ ਇਲਾਵਾ ਬਿਜਲੀ ਵਿਭਾਗ ਦੇ ਕਈ ਉੱਚ ਅਫ਼ਸਰਾਂ ਦੇ ਦਫ਼ਤਰਾਂ ਨੂੰ ਭੇਜ ਕੇ ਇਸ ਸਮੱਸਿਆ ਦਾ ਜਲਦ ਤੋਂ ਜਲਦ ਸਮਾਧਾਨ ਕਰਵਾਉਣ ਲਈ ਲਿਖਿਆ ਗਿਆ ਹੈ |
ਸ਼ਹਿਰ ਦੇ ਇਨ੍ਹਾਂ ਏਰੀਏ 'ਚ ਸੜਕਾਂ ਉੱਪਰ ਪਏ ਬਿਜਲੀ ਦੇ ਟੁੱਟੇ ਪੋਲ
ਸ਼ਹਿਰਦੇ ਸਿਵਲ ਹਸਪਤਾਲ ਨਜ਼ਦੀਕ, 80 ਫੁੱਟ ਰੋਡ, ਨੇੜੇ ਨਗਰ ਨਿਗਮ, ਨਵੀ ਬਸਤੀ ਮੇਨ ਸੜਕ, ਪੁਲਿਸ ਲਾਇਨ ਦੇ ਸਾਹਮਣੇ, ਨਵੀ ਬਸਤੀ ਦੀ ਗਲੀ ਨੰਬਰ 6 ਕੋ, ਮਾਲ ਗੋਦਾਮ ਰੋਡ, ਭੱਟੀ ਰੋਡ, ਨਵੀ ਬਸਤੀ ਦੀ ਗਲੀ ਨੰਬਰ 3 'ਚ ਪਿਛਲੇ ਕਈ ਸਾਲਾਂ ਤੋਂ ਟੁੱਟੇ ਹੋਏ ਬਿਜਲੀ ਦੇ ਖੰਭੇ ਪਏ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਉਡੀਕ ਘਰ ਦੀ ਪਾਰਕਿੰਗ 'ਚ ਇਕ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਪੈਨਸ਼ਨ ਦਿਵਸ ਮਨਾਇਆ
Ad Position 24