ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਪਾਵਰ ਕਾਮ ਸਬਰਬਨ ਮੰਡਲ ਮੋਗਾ ਦੇ ਹੋਣਹਾਰ ਹਾਕੀ ਖਿਡਾਰੀ ਵਲੋਂ ਭਾਰਤ ਸਰਕਾਰ ਦੇ ਬਿਜਲੀ ਬੋਰਡ ਕੰਪਨੀਆਂ ਦੀਆਂ ਹਾਕੀ ਖੇਡਾਂ ਜੱਬਲਪੁਰ ਮੱਧ ਪ੍ਰਦੇਸ ਵਿਖੇ ਸਮਾਪਤ ਹੋਈਆਂ ਇਨ੍ਹਾਂ ਹਾਕੀ ਖੇਡਾਂ ਵਿਚ ਦੇਸ਼ ਭਰ ਤੋਂ ਬਿਜਲੀ ਬੋਰਡ ਦੀਆਂ 18 ਟੀਮਾਂ ਨੇ ਭਾਗ ਲਿਆ | ਮੋਗਾ ਤੋਂ ਇਸ ਹਾਕੀ ਖੇਡ ਵਿਚ ਰਵਿੰਦਰਪ੍ਰੀਤ ਸਿੰਘ ਨੇ ਪੰਜਾਬ ਪਾਵਰ ਕਾਮ ਵਲੋਂ ਹਿੱਸਾ ਲਿਆ ਜੋ ਕੇ ਮੋਗਾ ਲਈ ਮਾਣ ਵਾਲੀ ਗੱਲ ਹੈ | ਸਮੁੱਚੇ ਭਾਰਤ ਦੇ ਬਿਜਲੀ ਬੋਰਡਾਂ ਵਿਚੋਂ ਪੰਜਾਬ ਦੀ ਟੀਮ ਪਹਿਲੇ ਦਰਜੇ ਵਿਚ ਆਉਣ 'ਤੇ ਖਿਡਾਰੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਇੰਜ. ਮਨਦੀਪ ਸਿੰਘ ਸੰਧੂ ਐਕਸੀਅਨ ਸਬਰਬਨ ਮੰਡਲ ਮੋਗਾ, ਇੰਜ. ਬਲਵੀਰ ਸਿੰਘ ਹਰੀ ਐਕਸੀਅਨ ਸ਼ਹਿਰੀ ਮੰਡਲ ਮੋਗਾ, ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਡਿਪਟੀ ਜਨਰਲ ਸਕੱਤਰ ਦਰਸ਼ਨ ਲਾਲ ਮੋਗਾ, ਇੰਜ. ਜਸਵੀਰ ਸਿੰਘ, ਇੰਜ. ਸੁਖਦੇਵ ਸਿੰਘ, ਇੰਜ. ਸਵਰਨ ਸਿੰਘ, ਇੰਜ. ਦਲਜੀਤ ਸਿੰਘ, ਕੇਵਲ ਸਿੰਘ, ਗੁਰਮੇਲ ਸਿੰਘ ਨਾਹਰ ਸਕੱਤਰ ਪਾਵਰ ਕਾਮ ਪੈਨਸ਼ਨਰ ਯੂਨੀਅਨ ਪੰਜਾਬ, ਇਕਬਾਲ ਸਿੰਘ, ਏਟਕ ਦੇ ਸਬਰਬਨ ਸਬ ਡਵੀਜ਼ਨ ਪ੍ਰਧਾਨ ਮਨਮੋਹਨ ਸਿੰਘ, ਸਰੋਜ ਮੈਡਮ ਮੰਡਲ ਸੁਪਰਡੈਂਟ, ਮਨਪ੍ਰੀਤ ਕੌਰ ਮੰਡਲ ਸੁਪਰਡੈਂਟ, ਗੁਰਮੀਤ ਸਿੰਘ ਸੀ.ਏ., ਪਲਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ ਅਤੇ ਦੋਹਾਂ ਡਵੀਜ਼ਨਾਂ ਦੇ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ ਵੱਖ ਵੱਖ ਬੁਲਾਰਿਆਂ ਵਲੋਂ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਣਹਾਰ ਖਿਡਾਰੀਆਂ ਵਲੋਂ ਸਟੇਟ ਪੱਧਰ ਸਨਮਾਨ ਲੈਣ ਦੀ ਕਾਮਨਾ ਕੀਤੀ ਗਈ |