ਨਿਹਾਲ ਸਿੰਘ ਵਾਲਾ, 23 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੇਤੂ ਉਮੀਦਵਾਰਾਂ ਦਾ ਵਿਸ਼ੇਸ਼ ਸਨਮਾਨ ਕਰਨ ਲਈ ਗੁਰਦੁਆਰਾ ਤਖ਼ਤੂਪੁਰਾ ਸਾਹਿਬ ਵਿਖੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕਾ ਨਿਹਾਲ ਸਿੰਘ ਵਾਲਾ ਦੇ ਪਾਰਟੀ ਆਗੂ ਅਤੇ ਵਰਕਰ ਸ਼ਾਮਿਲ ਹੋਏ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਸੂਬੇ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਪਾਰਟੀ ਦਾ ਮੁੜ ਗਰਾਫ਼ ਉੱਚਾ ਕੀਤਾ ਹੈ ਉੱਥੇ ਸਰਕਾਰੀ ਤੰਤਰ ਦੀ ਧੱਕੇਸ਼ਾਹੀ ਦੇ ਬਾਵਜੂਦ ਵੀ ਬਹੁਤ ਸਾਰੇ ਉਮੀਦਵਾਰਾਂ ਨੇ ਦੂਜੇ ਸਥਾਨ 'ਤੇ ਰਹਿੰਦਿਆਂ ਪੂਰੇ ਮੁਕਾਬਲੇ ਦੀ ਲੜਾਈ ਲੜੀ ਹੈ | ਉਕਤ ਆਗੂਆਂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਵਾਗਡੋਰ ਸੰਭਾਲਣਾ ਚਾਹੁੰਦੇ ਹਨ ਅਤੇ ਲੋਕ ਸਮਝ ਚੁੱਕੇ ਹਨ ਪੰਜਾਬ ਦਾ ਭਵਿੱਖ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਹੀ ਸੁਰੱਖਿਅਤ ਰਹਿ ਸਕਦਾ ਹੈ | ਇਸ ਮੀਟਿੰਗ ਨੂੰ ਇਸ ਮੌਕੇ ਰੇਸ਼ਮ ਸਿੰਘ ਖਾਈ, ਪਿ੍ੰਸੀਪਲ ਨੱਥਾ ਸਿੰਘ ਤਖਾਣਵੱਧ, ਵਿੱਕੀ ਧਾਲੀਵਾਲ ਰਣੀਆਂ, ਯੂਥ ਆਗੂ ਅਤਿੰਦਰਪਾਲ ਸਿੰਘ ਦੀਨਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਦੇ ਜੇਤੂ ਅਤੇ ਚੋਣ ਲੜਨ ਵਾਲੇ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਦੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੀਪ ਕੌਰ ਸੈਦੋਕੇ, ਬਲਾਕ, ਸੰਮਤੀ ਮੈਂਬਰ ਬੀਬੀ ਪਰਮਜੀਤ ਕੌਰ ਦੀਨਾ, ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਖੋਟੇ, ਬਲਾਕ ਸੰਮਤੀ ਮੈਂਬਰ ਹਰਭਜਨ ਸਿੰਘ ਕੁੱਸਾ, ਚਰਨਜੀਤ ਸਿੰਘ ਡਾਲਾ, ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾ, ਸਰਪੰਚ ਕੁਲਦੀਪ ਸਿੰਘ ਮਧੇਕੇ, ਪ੍ਰਧਾਨ ਬਲਕਰਨ ਸਿੰਘ ਮਾਣੰੂਕੇ, ਸਾਬਕਾ ਸਰਪੰਚ ਹਰਜਿੰਦਰ ਸਿੰਘ ਖੋਟੇ, ਸਾਬਕਾ ਸਰਪੰਚ ਬਲਦੇਵ ਸਿੰਘ ਖੋਟੇ, ਪ੍ਰਧਾਨ ਸੁਰਜੀਤ ਸਿੰਘ ਰਣਸੀਂਹ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਪ੍ਰਧਾਨ ਰੁਪਿੰਦਰ ਸਿੰਘ ਬਰਾੜ, ਪ੍ਰਧਾਨ ਰਾਮ ਸਿੰਘ ਪੱਤੋ, ਇੰਦਰਜੀਤ ਸਿੰਘ ਭਾਗੀਕੇ, ਮੁਖਤਿਆਰ ਸਿੰਘ ਭਾਗੀਕੇ, ਡਾਕਟਰ ਅਜਮੇਰ ਸਿੰਘ ਦੀਨਾ, ਮਨਿੰਦਰ ਸਿੰਘ ਰਾਜੂ ਸੈਦੋਕੇ, ਪ੍ਰਧਾਨ ਵਿਜੈ ਕੁਮਾਰ, ਰਾਜੂ ਸ਼ਾਂਤ, ਗੁਰਬਖ਼ਸ਼ ਸਿੰਘ ਰਣੀਆਂ, ਜਗਤਾਰ ਸਿੰਘ ਮੱਲ੍ਹੀ ਦੌਧਰ, ਕਰਨੈਲ ਸਿੰਘ ਦੌਧਰ, ਜਗਦੀਪ ਸਿੰਘ ਦੀਨਾ, ਹਰਜੀਤ ਸਿੰਘ ਦੀਨਾ, ਸਾਬਕਾ ਸਰਪੰਚ ਭਗਵੰਤ ਸਿੰਘ ਗਾਜੀਆਣਾ, ਰੂਪ ਸਿੰਘ ਮਧੇਕੇ, ਕਾਲਾ ਮਧੇਕੇ, ਸੁਖਮੰਦਰ ਸਿੰਘ ਮੱਦੋਕੇ, ਰਾਜੂ ਮੱਦੋਕੇ, ਪ੍ਰਭਜੋਤ ਸਿੰਘ ਰਣਸੀਂਹ, ਨੰਬਰਦਾਰ ਅਮਰਜੀਤ ਸਿੰਘ ਦੀਦਾਰੇ ਵਾਲਾ, ਜੀਤਾ ਸੈਦੋਕੇ, ਸੁਰਜੀਤ ਸਿੰਘ ਝੰਡੇਆਣਾ, ਬਸੰਤ ਸਿੰਘ ਦੌਧਰ, ਸੁਰਜੀਤ ਸਿੰਘ ਦੌਧਰ, ਗੁਰਦੀਪ ਸਿੰਘ ਰੌਂਤਾ, ਪੰਚ ਪ੍ਰੀਤਮ ਸਿੰਘ ਭਾਗੀਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |