02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅੰਤਰਰਾਸ਼ਟਰੀ ਖਿਡਾਰੀ ਜਸਕਰਨ ਸੈਦੋਕੇ ਦਾ ਪ੍ਰਧਾਨ ਕਰਮਜੀਤ ਧਾਲੀਵਾਲ ਸੈਦੋਕੇ ਨੇ ਕੀਤਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਹੋਣਹਾਰ ਖਿਡਾਰੀ 14 ਦੇਸ਼ਾਂ 'ਚ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਾ ਹੈ
ਨਿਹਾਲ ਸਿੰਘ ਵਾਲਾ 23 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਮਾਲਵੇ ਦੀ ਨਾਮਵਰ ਸਿਆਸੀ ਤੇ ਸਮਾਜਸੇਵੀ ਸ਼ਖ਼ਸੀਅਤ ਅਤੇ ਨਿਊਯਾਰਕ ਦੇ ਉੱਘੇ ਬਿਜਨੈੱਸਮੈਨ ਕਰਮਜੀਤ ਸਿੰਘ ਧਾਲੀਵਾਲ ਵਲੋਂ ਪੰਜਾਬ ਦੇ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਨ ਦੀ ਲਗਾਤਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਇਸੇ ਕੜ੍ਹੀ ਤਹਿਤ ਪਿੰਡ ਸੈਦੋਕੇ ਦੇ ਅੰਤਰਰਾਸ਼ਟਰੀ ਨੌਜਵਾਨ ਖਿਡਾਰੀ ਜਸਕਰਨ ਸਿੰਘ ਸਪੁੱਤਰ ਡਾ. ਮਿੱਠੂ ਸਿੰਘ ਜਿਸ ਨੇ ਸਾਉਦੀ ਅਰਬ ਵਿਚ ਪਾਵਰ ਸਲੈਪ ਖੇਡਾਂ ਵਿਚ ਹਿੱਸਾ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਉਸ ਨੂੰ ਕਰਮਜੀਤ ਸਿੰਘ ਧਾਲੀਵਾਲ ਯੂ.ਐਸ.ਏ. ਵਲੋਂ ਆਪਣੇ ਗ੍ਰਹਿ ਪਿੰਡ ਸੈਦੋਕੇ ਵਿਖੇ ਬੁਲਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਮਜੀਤ ਧਾਲੀਵਾਲ ਨੇ ਕਿਹਾ ਕਿ ਸਾਡੇ ਮੋਗਾ ਜ਼ਿਲੇ੍ਹ ਨੂੰ ਬਹੁਤ ਵੱਡਾ ਮਾਣ ਹਾਸਲ ਹੋਇਆ ਹੈ ਕਿ ਇਹ ਹੋਣਹਾਰ ਨੌਜਵਾਨ ਜਸਕਰਨ ਸੈਦੋਕੇ 14 ਦੇਸ਼ਾਂ ਵਿਚ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਾ ਹੈ ਅਤੇ ਬਤੌਰ ਪਸ਼ੂ ਪਾਲਣ ਵਿਭਾਗ ਵਿਚ ਇੰਸਪੈਕਟਰ ਦੇ ਤੌਰ 'ਤੇ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ | ਇਸ ਮੌਕੇ ਆੜ੍ਹਤੀ ਜਗਰੂਪ ਸਿੰਘ ਸੈਦੋਕੇ, ਰਾਜਵੀਰ ਸਿੰਘ ਰਾਜਾ ਸੈਦੋਕੇ, ਬਿੰਦਰ ਸਿੰਘ ਧਾਲੀਵਾਲ, ਪ੍ਰਵਾਸੀ ਭਾਰਤੀ ਮਨਪ੍ਰੀਤ ਸਿੰਘ ਧਾਲੀਵਾਲ, ਪ੍ਰਧਾਨ ਮੁਖਤਿਆਰ ਸਿੰਘ ਦੀਨਾ, ਪੀ.ਐਸ.ਓ. ਜਗਸੀਰ ਸਿੰਘ ਮਾਛੀਕੇ, ਡਾ. ਮਿੱਠੂ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਤੇ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵਲੋਂ ਨਵੇਂ ਸਾਲ ਦਾ ਕੈ... ਅਗਲੀ ਖ਼ਬਰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24