02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਾਬੇ ਕੇ ਆਯੁਰਵੈਦਿਕ ਕਾਲਜ ਦੌਧਰ ਵਿਖੇ ਸੈਮੀਨਾਰ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਬੱਧਨੀ ਕਲਾਂ, 23 ਦਸੰਬਰ (ਸੰਜੀਵ ਕੋਛੜ)-ਧੰਨ ਧੰਨ ਸੰਤ ਬਾਬਾ ਨਾਹਰ ਸਿੰਘ ਜੀ ਸਨੇ੍ਹਰਾਂ ਵਾਲਿਆਂ ਦੇ ਆਸ਼ੀਰਵਾਦ ਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਬਾਬੇ ਕੇ ਆਯੁਰਵੈਦਿਕ ਕਾਲਜ ਦੌਧਰ ਵਿਖੇ ਚਿਤਕਾਰਾ ਯੂਨੀਵਰਸਿਟੀ ਵਲੋਂ ਕਾਲਜ ਕੈਪਸ ਵਿਚ ਇਕ ਰੋਜ਼ਾ ''ਹਮਦਰਦੀ ਚਲਿਤ ਡਿਜਾਇਨ ਸਿਹਤ ਸੇਵਾਵਾਂ ਵਿਚ ਮਰੀਜ਼ ਨਾਲ ਹਮਦਰਦੀ ਡਿਜ਼ਾਈਨ ਤੇ ਸੋਚ ਲਾਗੂ ਕਰਨਾ'' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਸੈਮੀਨਾਰ ਦਾ ਆਯੋਜਨ ਨਰਿੰਦਰ ਗਰਚਾ ਤੇ ਉਨ੍ਹਾਂ ਦੀ ਟੀਮ ਨੇ ਕੀਤਾ | ਸੈਸ਼ਨ ਦਾ ਧਿਆਨ ਸਿਹਤ ਸੰਭਾਲ ਦੇ ਅਜੋਕੇ ਦੌਰ 'ਚ ਹਮਦਰਦੀ ਦੀ ਮਹੱਤਤਾ ਤੇ ਹਮਦਰਦ ਬਣ ਕੇ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸਿਹਤ ਸੰਭਾਲ ਤਕਨੀਕਾਂ ਅਤੇ ਤਰੀਕਿਆਂ ਨੂੰ ਸੁਧਾਰਨ ਵਿਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਵਿਸ਼ੇ ਉੱਪਰ ਆਧਾਰਿਤ ਸੀ | ਵਿਦਿਆਰਥੀਆਂ ਤੇ ਸੰਸਥਾ ਸਟਾਫ਼ ਨੇ ਪੂਰੀ ਸਰਗਰਮੀ ਨਾਲ ਹਿੱਸਾ ਲੈਂਦਿਆਂ ਮਰੀਜ਼-ਕੇਂਦਰਤ ਸਿਹਤ ਸੰਭਾਲ ਅਭਿਆਸਾਂ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ | ਟੀਮ ਦੁਆਰਾ ਵਿਦਿਆਰਥੀਆਂ ਦੇ ਸਵਾਲਾਂ ਦਾ ਬਾਖ਼ੂਬੀ ਨਾਲ ਜਵਾਬ ਵੀ ਦਿੱਤਾ ਗਿਆ | ਸੈਮੀਨਾਰ ਸਰੋਤਿਆਂ ਲਈ ਜਾਣਕਾਰੀ ਭਰਪੂਰ ਰਿਹਾ ਅਤੇ ਸਿਹਤ ਸੰਭਾਲ ਦੀ ਅਜੋਕੀ ਪ੍ਰਣਾਲੀ ਵਿਚ ਹਮਦਰਦੀ ਆਧਾਰਿਤ ਪਹੁੰਚ ਬਾਰੇ ਜਾਗਰੂਕਤਾ ਨੂੰ ਹਰ ਸਰੋਤੇ ਤੱਕ ਸਫਲਤਾਪੂਰਵਕ ਪਹੁੰਚਾਇਆ ਗਿਆ | ਕਮੇਟੀ ਵਲੋਂ ਡਾ. ਰਾਘਵ ਦੁਆਰਾ ਆਈ ਟੀਮ ਦਾ ਧੰਨਵਾਦ ਕੀਤਾ | ਅੰਤ 'ਚ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਵਲੋਂ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਾਲਜ ਵਲੋਂ ਇਹੋ ਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਭਵਿੱਖ ਵਿਚ ਵੀ ਜਾਰੀ ਰੱਖਣ ਲਈ ਵਚਨਬੱਧਤਾ ਜ਼ਾਹਿਰ ਕੀਤੀ ਗਈ | ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁੰਦਰ ਨਗਰ ਦੇ ਖੇਡ ਸਟੇਡੀਅਮ ਦੀ ਆਧੁਨਿਕ ਦਿੱਖ ਲਈ ਵਿਧਾਇਕ ਲਾਡੀ ਢੋਸ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਤੇ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵਲੋਂ ਨਵੇਂ ਸਾਲ ਦਾ ਕੈ...
Ad Position 24