ਅਜੀਤਵਾਲ, 24 ਦਸੰਬਰ (ਹਰਦੇਵ ਸਿੰਘ ਮਾਨ)-ਦੇਸ਼ ਭਗਤ ਗ਼ਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਦੇ ਬਾਨੀ ਕਾਮਰੇਡ ਪਿਆਰਾ ਸਿੰਘ ਦੇ ਕੈਨੇਡਾ ਵਿਚ ਅਕਾਲ ਚਲਾਣਾ ਕਰਨ 'ਤੇ ਦੇਸ਼ ਭਗਤ ਗ਼ਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਵਲੋਂ ਯਾਦਗਾਰ ਵਿਖੇ ਇਕੱਤਰਤਾ ਕਰਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਲੰਬਾ ਸਮਾਂ ਗ਼ਦਰੀ ਬਾਬਿਆਂ ਦੇ ਮੇਲੇ ਮਨਾਉਣ ਤੇ ਗ਼ਦਰੀ ਬਾਬਿਆਂ ਦੀ ਯਾਦਗਾਰ ਬਣਾਉਣ 'ਚ ਵੱਡਾ ਯੋਗਦਾਨ ਪਾਇਆ, ਜਿਸ ਨੂੰ ਕਮੇਟੀ ਹਮੇਸ਼ਾ ਯਾਦ ਰੱਖੇਗੀ | ਇਸ ਮੌਕੇ ਸਰਬਜੀਤ ਸਿੰਘ, ਮਾਸਟਰ ਗੁਰਚਰਨ ਸਿੰਘ, ਮਾਸਟਰ ਜੈਕਬ, ਮਾਸਟਰ ਗੋਪਾਲ ਸਿੰਘ, ਮਾਸਟਰ ਹਰੀ ਸਿੰਘ, ਨਛੱਤਰ ਸਿੰਘ ਛੱਤੀ, ਦਵਿੰਦਰ ਸਿੰਘ ਮਧੋਲਾ, ਸਤਨਾਮ ਸਿੰਘ, ਮੇਜਰ ਸਿੰਘ, ਚਮਕੌਰ ਸਿੰਘ ਫ਼ੌਜੀ, ਮਾਸਟਰ ਤਰਨਜੀਤ ਸਿੰਘ ਲਵਲੀ, ਹਰਪ੍ਰੀਤ ਸਿੰਘ, ਅਮਰਿੰਦਰ ਸਿੰਘ, ਅਰਸ਼ਦੀਪ ਸਿੰਘ ਕਮੇਟੀ ਮੈਂਬਰਾਂ ਸਮੇਤ ਪਿੰਡ ਵਾਸੀ ਮਹਿੰਦਰ ਸਿੰਘ, ਜਥੇਦਾਰ ਮਿੱਤ ਸਿੰਘ, ਮਨਜੀਤ ਸਿੰਘ ਗਿੱਲ, ਅਜੀਤ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਆਦਿ ਮੌਜੂਦ ਸਨ |